ਸੰਨੀ ਦਿਓਲ ਆਪਣੀ ਫਿਲਮ ''ਪਲ ਪਲ ਦਿਲ ਕੇ ਪਾਸ'' ''ਚ ਵੱਧ ਤੋਂ ਵੱਧ ਰੋਜ਼ਗਾਰ ਦੇਣਗੇ ਮਨਾਲੀ ਦੇ ਲੋਕਾਂ ਨੂੰ

03/18/2017 4:16:52 PM

ਮਨਾਲੀ — ਬਾਲੀਵੁੱਡ ''ਚ ਧਮਾਲਾਂ ਪਾਉਣ ਵਾਲਾ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਹਿੰਦੀ ਫਿਲਮ ''ਪਲ-ਪਲ ਦਿਲ ਕੇ ਪਾਸ'' ਦਾ ਨਿਰਮਾਣ ਕਰਨਗੇ । ਉਹ ਆਪਣੀ ਫਿਲਮ ''ਚ ਸਥਾਨਕ ਨੌਜਵਾਨਾਂ ਨੂੰ ਜ਼ਿਆਦਾ ਕੰਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਨੀ ਦਿਓਲ ਨੂੰ ਮਨਾਲੀ ਦੀਆਂ ਪਹਾੜੀਆਂ ਨਾਲ ਡੂੰਘਾ ਪਿਆਰ ਹੈ ਅਤੇ ਉਥੋਂ ਦੇ ਜ਼ਿਆਦਾਤਰ ਵਾਸੀ ਸੰਨੀ ਦੇ ਖਾਸ ਪ੍ਰਸ਼ੰਸਕ ਵੀ ਹਨ। ਪਿਛਲੇ ਕੁਝ ਸਾਲਾਂ ''ਚ ਸੰਨੀ ਆਪਣਾ ਫੁਰਸਤ ਦਾ  ਸਮਾਂ ਮਨਾਲੀ ਦੀਆਂ ਵਾਦੀਆਂ ''ਚ ਹੀ ਬਿਤਾ ਰਹੇ ਹਨ। ਸ਼ਨਾਗ, ਗੋਸ਼ਾਲ, ਬੁਰੁਆ ਅਤੇ ਗੋਜਰਾ ਆਦਿ ਪਿੰਡਾ ''ਚ ਸੰਨੀ ਦਾ ਆਣਾ ਜਾਣਾ ਲੱਗਾ ਰਹਿੰਦਾ ਹੈ। ਸੰਨੀ ਨੇ ਆਪਣੀ ਫਿਲਮ ਦੀ ਸ਼ੂਟਿੰਗ ਲਈ ''ਸ਼ਲੀਣ ਪਿੰਡ'' ਦੀ ਚੋਣ ਕੀਤੀ ਹੈ। ਸੰਨੀ ਦੀ ਇਸ ਫਿਲਮ ਦੇ ਜ਼ਿਆਦਾਤਰ ਕਲਾਕਾਰ ਮਨਾਲੀ ਤੋਂ ਹੀ ਹੋਣਗੇ।

ਜ਼ਿਕਰਯੋਗ ਹੈ ਕਿ ਆਪਣੇ ਬੇਟੇ ਕਰਣ ਦਿਓਲ ਨੂੰ ਲਾਂਚ ਕਰਨ ਲਈ ਫਿਲਮ ਦਾ ਨਿਰਮਾਣ ਕਰ ਰਹੇ ਸੰਨੀ ਦਿਓਲ ਨੇ ਫਿਲਮ ''ਚ ਕਰਣ ਦੇ ਮਾਤਾ ਪਿਤਾ ਦੀ ਭੂਮਿਕਾ ਲਈ ਵੀ ਸਥਾਨਕ ਲੋਕਾਂ ਨੂੰ ਹੀ ਚੁਣਿਆ ਹੈ। ਉਨ੍ਹਾਂ ਦੱਸਿਆ ਹੈ ਕਿ ਪਲ-ਪਲ ਦਿਲ ਕੇ ਪਾਸ ਦੀ ਸ਼ੂਟਿੰਗ ਅਪ੍ਰੈਲ ਦੇ ਮੱਧ ''ਚ ਸ਼ੁਰੂ ਹੋ ਜਾਵੇਗੀ।

 


Related News