ਸੰਨੀ ਦਿਓਲ ਭਾਜਪਾ 'ਚ ਸ਼ਾਮਲ, ਕਿਹਾ- ਪਾਪਾ ਅਟਲ ਨਾਲ ਜੁੜੇ, ਮੈਂ ਮੋਦੀ ਨਾਲ ਜੁੜਨ ਆਇਆ ਹਾਂ

Tuesday, Apr 23, 2019 - 12:03 PM (IST)

ਸੰਨੀ ਦਿਓਲ ਭਾਜਪਾ 'ਚ ਸ਼ਾਮਲ, ਕਿਹਾ- ਪਾਪਾ ਅਟਲ ਨਾਲ ਜੁੜੇ, ਮੈਂ ਮੋਦੀ ਨਾਲ ਜੁੜਨ ਆਇਆ ਹਾਂ

ਸੰਨੀ ਦਿਓਲ ਭਾਜਪਾ 'ਚ ਸ਼ਾਮਲ, ਕਿਹਾ- ਪਾਪਾ ਅਟਲ ਨਾਲ ਜੁੜੇ, ਮੈਂ ਮੋਦੀ ਨਾਲ ਜੁੜਨ ਆਇਆ ਹਾਂ
ਨਵੀਂ ਦਿੱਲੀ— ਅਭਿਨੇਤਾ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਫੜ ਲਿਆ ਹੈ। ਉਨ੍ਹਾਂ ਨੇ ਦਿੱਲੀ ਸਥਿਤ ਹੈੱਡ ਕੁਆਰਟਰ 'ਚ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਨਿਰਮਲਾ ਸੀਤਾਰਮਨ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਤਾ ਲਈ। ਉਨ੍ਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਟਿਕਟ ਦਿੱਤਾ ਜਾ ਸਕਦਾ ਹੈ। ਸੰਨੀ ਦਿਓਲ ਨੇ ਤਿੰਨ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਤੋਂ ਇਹ ਕਿਆਸ ਲਗਾਏ ਜਾ ਸਨ ਕਿ ਸੰਨੀ ਦਿਓਲ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਮੀਡੀਆ ਰਿਪੋਰਟਸ ਅਨੁਸਾਰ ਸੰਨੀ ਦਿਓਲ ਨੂੰ ਭਾਜਪਾ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਟਿਕਟ ਦਿੱਤੇ ਜਾਣ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
PunjabKesariਇਸ ਮੌਕੇ ਸੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ,''ਜਿਸ ਤਰ੍ਹਾਂ ਨਾਲ ਮੇਰੇ ਪਾਪਾ ਇਸ ਪਰਿਵਾਰ ਅਤੇ ਅਟਲ ਜੀ ਨਾਲ ਜੁੜੇ ਸਨ, ਉਸੇ ਤਰ੍ਹਾਂ ਹੀ ਮੈਂ ਹੁਣ ਮੋਦੀ ਜੀ ਨਾਲ ਜੁੜਨ ਆਇਆ ਹਾਂ। ਮੈਂ ਚਾਹੁੰਦਾ ਹਾਂ ਕਿ ਮੋਦੀ ਅਗਲੇ 5 ਸਾਲ ਹੋਰ ਪੀ.ਐੱਮ. ਰਹਿਣ, ਕਿਉਂਕਿ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਦੇਸ਼ ਦੇ ਨੌਜਵਾਨਾਂ ਨੂੰ ਮੋਦੀ ਵਰਗੇ ਲੋਕਾਂ ਦੀ ਲੋੜ ਹੈ। ਮੈਂ ਇਸ ਪਰਿਵਾਰ ਨਾਲ ਜੁੜ ਕੇ ਜਿਸ ਤਰ੍ਹਾਂ ਨਾਲ ਵੀ ਜੋ ਕਰ ਸਕਦਾ ਹਾਂ, ਉਹ ਸਭ ਦਿਲੋਂ ਕਰਾਂਗਾ।''
PunjabKesariਇਸ ਮੌਕੇ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਕਈ ਸਾਲਾਂ ਦਾ ਪਰਿਵਾਰਕ ਸੰਬੰਧ ਹੁਣ ਸਿਆਸੀ ਸੰਬੰਧ ਬਣਨ ਜਾ ਰਿਹਾ ਹੈ। 2008 'ਚ ਧਰਮੇਂਦਰ ਪਾਰਟੀ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਦੇ ਬੇਟੇ ਸੰਨੀ ਦਿਓਲ ਵੀ ਜਨਤਾ ਦਰਮਿਆਨ ਰਹਿ ਕੇ ਆਪਣੀ ਸਿਆਸੀ ਛਾਪ ਲੋਕਾਂ ਦਰਮਿਆਨ ਛੱਡਣਗੇ, ਅਜਿਹਾ ਸਾਨੂੰ ਸਾਰਿਆਂ ਨੂੰ ਭਰੋਸਾ ਹੈ। ਸੰਨੀ ਦਿਓਲ ਨੇ ਜਿਸ ਤਰ੍ਹਾਂ ਫਿਲਮਾਂ ਰਾਹੀਂ ਸੁਰੱਖਿਆ ਫੋਰਸਾਂ ਦਾ ਉਤਸ਼ਾਹ ਵਧਾਇਆ ਹੈ, ਉਸੇ ਤਰ੍ਹਾਂ ਨਾਲ ਉਹ ਸਿਆਸੀ ਜੀਵਨ 'ਚ ਵੀ ਆਪਣੀ ਪਾਰੀ ਅੱਗੇ ਵਧਾਉਣਗੇ।
ਦੱਸਣਯੋਗ ਹੈ ਕਿ ਦਿਓਲ ਪਰਿਵਾਰ ਤੋਂ ਹੇਮਾ ਮਾਲਿਨੀ ਪਹਿਲਾਂ ਹੀ ਮਥੁਰਾ ਤੋਂ ਭਾਜਪਾ ਦੇ ਟਿਕਟ 'ਤੇ ਚੋਣਾਵੀ ਮੈਦਾਨ 'ਚ ਹੈ। 2014 'ਚ ਵੀ ਹੇਮਾ ਮਾਲਿਨੀ ਨੇ ਮਥੁਰਾ ਤੋਂ ਜਿੱਤ ਦਰਜ ਕੀਤੀ ਸੀ। ਸੰਨੀ ਦਿਓਲ ਦੇ ਪਿਤਾ ਨੇ ਹੇਮਾ ਲਈ ਮਥੁਰਾ ਪਹੁੰਚ ਕੇ ਉਨ੍ਹਾਂ ਲਈ ਪ੍ਰਚਾਰ ਵੀ ਕੀਤਾ ਸੀ।


author

DIsha

Content Editor

Related News