ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਸੰਨੀ ਦਿਓਲ ਪਹੁੰਚੇ ਆਰ. ਐੱਸ. ਐੱਸ. ਦਫਤਰ

Wednesday, Aug 14, 2019 - 05:57 PM (IST)

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਸੰਨੀ ਦਿਓਲ ਪਹੁੰਚੇ ਆਰ. ਐੱਸ. ਐੱਸ. ਦਫਤਰ

ਨਾਗਪੁਰ—ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਅਦਾਕਾਰ ਤੋਂ ਗੁਰਦਾਸਪੁਰ ਦੇ ਸੰਸਦ ਮੈਂਬਰ ਬਣੇ ਸੰਨੀ ਦਿਓਲ ਨੇ ਅੱਜ ਭਾਵ ਬੁੱਧਵਾਰ ਨੂੰ ਨਾਗਪੁਰ ਦੇ ਰਾਸ਼ਟਰੀ ਸਵੈ ਸੇਵਕ (ਆਰ. ਐੱਸ. ਐੱਸ.) ਦੇ ਦਫਤਰ ਦਾ ਦੌਰਾ ਕੀਤਾ।

PunjabKesari

ਮਿਲੀ ਜਾਣਕਾਰੀ ਮੁਤਾਬਕ ਸੁਤੰਤਰਤਾ ਦਿਵਸ (15 ਅਗਸਤ) ਤੋਂ ਇੱਕ ਦਿਨ ਪਹਿਲਾਂ ਨਿਤਿਨ ਗਡਕਰੀ ਅਤੇ ਸੰਨੀ ਦਿਓਲ ਨੇ ਇੱਥੇ ਪ੍ਰੋਗਰਾਮ 'ਚ ਹਿੱਸਾ ਲਿਆ। 

PunjabKesari

ਦੱਸਿਆ ਜਾਂਦਾ ਹੈ ਕਿ ਪ੍ਰੋਗਰਾਮ ਦੌਰਾਨ ਸੰਨੀ ਦਿਓਲ ਨੇ ਇੱਕ ਵਾਰ ਫਿਰ 'ਹਮਾਰਾ ਹਿੰਦੁਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ' ਦੇ ਨਾਅਰੇ ਲਗਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ।

PunjabKesari

ਇਸ ਦੌਰਾਨ ਸੰਨੀ ਦਿਓਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ''ਸਾਨੂੰ ਆਜ਼ਾਦੀ ਕਿਵੇ ਮਿਲੀ। ਉਨ੍ਹਾਂ ਨੇ ਮਹਾਤਮਾ ਗਾਂਧੀ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਅਤੇ ਦੇਸ਼ ਦੇ ਲਈ ਬਲੀਦਾਨ ਦੇਣ ਵਾਲੇ ਕਈ ਹੋਰ ਸੁਤੰਤਰ ਸੈਨਾਨੀਆਂ ਨੂੰ ਯਾਦ ਕੀਤਾ।''

PunjabKesari


author

Iqbalkaur

Content Editor

Related News