ਸੁਨੀਲ ਸ਼ਰਮਾ ਨੂੰ ਚੁਣਿਆ ਗਿਆ ਜੰਮੂ ਕਸ਼ਮੀਰ ''ਚ ਭਾਜਪਾ ਵਿਧਾਇਕ ਦਲ ਦਾ ਨੇਤਾ

Sunday, Nov 03, 2024 - 04:45 PM (IST)

ਸੁਨੀਲ ਸ਼ਰਮਾ ਨੂੰ ਚੁਣਿਆ ਗਿਆ ਜੰਮੂ ਕਸ਼ਮੀਰ ''ਚ ਭਾਜਪਾ ਵਿਧਾਇਕ ਦਲ ਦਾ ਨੇਤਾ

ਸ਼੍ਰੀਨਗਰ (ਭਾਸ਼ਾ)- ਸਾਬਕਾ ਮੰਤਰੀ ਸੁਨੀਲ ਸ਼ਰਮਾ ਨੂੰ ਐਤਵਾਰ ਨੂੰ ਜੰਮੂ-ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਕਿਸ਼ਤਵਾੜ ਜ਼ਿਲ੍ਹੇ ਦੇ ਪੱਦਰ ਨਾਗਸੇਨੀ ਤੋਂ ਵਿਧਾਇਕ ਸ਼ਰਮਾ ਦਾ ਜੰਮੂ ਕਸ਼ਮੀਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਬਣਨਾ ਤੈਅ ਹੈ। ਭਾਜਪਾ ਦੇ ਇਕ ਬੁਲਾਰੇ ਨੇ ਇੱਥੇ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਕਿਹਾ,''ਸੁਨੀਲ ਸ਼ਰਮਾ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਉਹ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹੋਣਗੇ।'' ਜੰਮੂ ਕਸ਼ਮੀਰ ਵਿਧਾਨ ਸਭਾ 'ਚ ਭਾਜਪਾ ਆਗੂ ਸ਼ਰਮਾ (47) ਦਾ ਦੂਜਾ ਕਾਰਜਕਾਲ ਹੋਵੇਗਾ। ਸ਼ਰਮਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 2022 ਦੀ ਹੱਦਬੰਦੀ ਪ੍ਰਕਿਰਿਆ ਤੋਂ ਬਾਅਦ ਨਵੇਂ ਗਠਿਤ ਚੋਣ ਖੇਤਰ ਪੱਦਰ ਨਾਗਸੇਨੀ ਤੋਂ ਮਾਮੂਲੀ ਅੰਤਰ ਨਾਲ ਜਿੱਤ ਹਾਸਲ ਕੀਤੀ।

ਸ਼ਰਮਾ 2014 ਤੋਂ 2018 ਤੱਕ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ)- ਭਾਜਪਾ ਗਠਜੋੜ ਸਰਕਾਰ 'ਚ ਰਾਜ ਮੰਤਰੀ ਸੀ। ਭਾਜਪਾ ਬੁਲਾਰੇ ਨੇ ਕਿਹਾ ਕਿ ਨਰਿੰਦਰ ਸਿੰਘ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਹੁਦੇ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦੇਣ ਲਈ ਉਹ ਪਾਰਟੀ ਦੇ ਕੇਂਦਰੀ ਅਤੇ ਰਾਜ ਅਗਵਾਈ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ,''ਆਪਣੇ ਵਿਧਾਇਕ ਸਾਥੀਆਂ ਦੇ ਸਹਿਯੋਗੀ, ਅਨੁਭਵ ਅਤੇ ਆਸ਼ੀਰਵਾਦ ਨਾਲ ਮੈਂ ਆਪਣੇ ਕਰਤੱਵਾਂ ਨੂੰ ਨਿਭਾਵਾਂਗਾ। ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਵਿਧਾਨ ਸਭਾ 'ਚ ਅਤੇ ਬਾਹਰ ਵੀ ਲੋਕਾਂ ਦੀ ਆਵਾਜ਼ ਬਣਾਂਗੇ।'' ਵਿਧਾਨ ਸਭਾ 'ਚ ਆਪਣੀਆਂ ਤਰਜੀਹਾਂ ਬਾਰੇ ਪੁੱਛੇ ਜਾਣ 'ਤੇ ਸ਼ਰਮਾ ਨੇ ਕਿਹਾ,''ਮੈਂ ਹੁਣੇ-ਹੁਣੇ (ਵਿਧਾਇਕ ਦਲ ਦਾ ਨੇਤਾ) ਚੁਣਿਆ ਗਿਆ ਹੈ। ਲੜਾਈ ਭਲਕੇ ਸ਼ੁਰੂ ਹੋਵੇਗੀ। ਸਾਨੂੰ ਦੇਖਣਾ ਹੋਵੇਗਾ ਕਿ ਦੁਸ਼ਮਣ ਕਿੱਥੇ ਲੁੱਕਿਆ ਹੈ ਅਤੇ ਅਸੀਂ ਉਸੇ ਅਨੁਸਾਰ ਹਮਲਾ ਕਰਾਂਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News