ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
Wednesday, Feb 27, 2019 - 05:46 PM (IST)

ਨਵੀਂ ਦਿੱਲੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸ਼ੈਯਦ ਹੈਦਰ ਨੂੰ ਤਲਬ ਕਰ ਦਿੱਤਾ ਹੈ। ਭਾਰਤ ਨੇ ਬਗੈਰ ਕਿਸੇ ਉਕਸਾਏ ਦੇ ਕੀਤੀ ਗਈ ਫਾਇਰਿੰਗ ਦਾ ਸਖਤ ਵਿਰੋਧ ਦਰਜ ਕਰਵਾਇਆ। ਭਾਰਤ ਨੇ ਫਾਇਰਿੰਗ ਦੀ ਇਸ ਘਟਨਾ ਨੂੰ 'ਬੇਹੱਦ ਨਿੰਦਣਯੋਗ' ਦੱਸਿਆ।
Delhi: Pakistan Deputy High Commissioner Syed Haider Shah summoned by Ministry of External Affairs pic.twitter.com/sXnJQvhMpz
— ANI (@ANI) February 27, 2019
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸੈਯਦ ਹੈਦਰ ਸ਼ਾਹ ਨੂੰ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਵਿਹਾਰ ਮਨੁੱਖੀ ਮਾਪਦੰਡ ਦੇ ਖਿਲਾਫ ਹੈ।