ਸ਼ਰਧਾਲੂਆਂ ਲਈ ਅਹਿਮ ਖ਼ਬਰ; ਮਾਤਾ ਵੈਸ਼ਨੋ ਦੇਵੀ ਕਟੜਾ ਤੇ ਜੰਮੂ ਲਈ ਚੱਲਣਗੀਆਂ 'ਸਮਰ ਸਪੈਸ਼ਲ ਟਰੇਨਾਂ'
Wednesday, Apr 17, 2024 - 12:33 PM (IST)
ਜੰਮੂ (ਮਗੋਤਰਾ)- ਰੇਲਵੇ ਨੇ ਜੰਮੂ ਤੋਂ ਗੁਹਾਟੀ ਤੇ ਕਟੜਾ ਤੋਂ ਬਾਂਦਰਾ ਟਰਮੀਨਲ ਲਈ ਸਮਰ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਯਾਤਰੀਆਂ ਨੂੰ ਸਫਰ ’ਚ ਕੋਈ ਮੁਸ਼ਕਲ ਨਾ ਹੋਵੇ। ਰੇਲਵੇ ਦੇ ਬੁਲਾਰੇ ਮੁਤਾਬਕ ਬਾਂਦਰਾ ਟਰਮੀਨਲ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਵਿਚਾਲੇ ਵਿਸ਼ੇਸ਼ ਸਮਰ ਸਪੈਸ਼ਲ ਟਰੇਨ 09097/09098 ਬਾਂਦਰਾ ਟਰਮੀਨਲ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਟਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ 21 ਅਪ੍ਰੈਲ ਤੋਂ 2 ਜੁਲਾਈ ਤੱਕ ਦੋਵਾਂ ਪਾਸਿਆਂ ਤੋਂ ਚਲਾਈ ਜਾਵੇਗੀ ਅਤੇ ਇਹ ਟਰੇਨ ਦੋਵਾਂ ਦਿਸ਼ਾਵਾਂ ’ਚ ਕੁਲ 22 ਫੇਰੇ ਲਗਾਏਗੀ।
ਇਹ ਵੀ ਪੜ੍ਹੋ- 15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ
ਇਹ ਟਰੇਨ ਬਾਂਦਰਾ ਟਰਮੀਨਲ ਤੋਂ ਹਰ ਐਤਵਾਰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰ ਮੰਗਲਵਾਰ ਨੂੰ ਰਵਾਨਾ ਹੋਵੇਗੀ। ਇਸ ਦੌਰਾਨ ਇਹ ਟਰੇਨ ਦੋਵਾਂ ਪਾਸਿਆਂ ’ਚ ਬੋਰੀਵਲੀ, ਵਾਪੀ, ਸੂਰਤ, ਵਡੋਦਰਾ, ਰਤਲਾਮ, ਕੋਟਾ, ਸਵਾਈ ਮਾਧੋਪੁਰ, ਗੰਗਾਪੁਰ ਸਿਟੀ, ਮਥੁਰਾ ਜੰਕਸ਼ਨ, ਦਿੱਲੀ ਸਫਦਰਜੰਗ, ਅੰਬਾਲਾ, ਢੰਡਾਰੀ ਕਲਾਂ, ਜਲੰਧਰ ਕੈਂਟ, ਪਠਾਨਕੋਟ ਤੇ ਜੰਮੂ ਤਵੀ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ। ਉੱਧਰ ਗੁਹਾਟੀ-ਜੰਮੂ ਤਵੀ ਵਿਚਾਲੇ ਵੀ ਵਿਸ਼ੇਸ਼ ਸਮਰ ਸਪੈਸ਼ਲ ਟਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਟ੍ਰੇਨ 05656/05655 ਗੁਹਾਟੀ-ਜੰਮੂ ਤਵੀ ਸਪੈਸ਼ਲ 6 ਮਈ ਤੋਂ 4 ਜੁਲਾਈ ਤੱਕ ਚਲਾਈ ਜਾਵੇਗੀ ਅਤੇ ਦੋਵਾਂ ਦਿਸ਼ਾਵਾਂ ’ਚ ਇਹ ਟ੍ਰੇਨ ਕੁਲ 18 ਫੇਰੇ ਲਗਾਏਗੀ।
ਇਹ ਵੀ ਪੜ੍ਹੋ- UPSC CSE 2023 ਦਾ ਫਾਈਨਲ ਨਤੀਜਾ ਜਾਰੀ, ਆਦਿਤਿਆ ਸ਼੍ਰੀਵਾਸਤਵ ਨੇ ਕੀਤਾ ਟਾਪ
ਗੁਹਾਟੀ ਤੋਂ ਇਹ ਟਰੇਨ ਕੂਚ ਬਿਹਾਰ, ਨਿਊ ਜਲਪਾਈਗੁੜੀ ਜੰਕਸ਼ਨ, ਕਟਿਹਾਰ ਜੰਕਸ਼ਨ, ਨੌਗਾਚੀਆ, ਖਗਾਰੀਆ ਜੰਕਸ਼ਨ, ਬੇਗੂਸਰਾਈ, ਬਰੌਨੀ ਜੰਕਸ਼ਨ, ਸ਼ਾਹਪੁਰ ਪਟੋਰੀ, ਦੇਸਾਰੀ, ਹਾਜੀਪੁਰ ਜੰਕਸ਼ਨ, ਸੋਨਪੁਰ ਜੰਕਸ਼ਨ, ਛਪਰਾ ਜੰਕਸ਼ਨ, ਸਿਵਾਨ ਜੰਕਸ਼ਨ, ਭਟਨੀ ਜੰਕਸ਼ਨ, ਦਿਓਰੀਆਂ ਸਦਰ, ਗੋਰਖਪੁਰ ਜੰਕਸ਼ਨ, ਗੋਂਡਾ ਜੰਕਸ਼ਨ, ਲਖਨਊ, ਹਰਦੋਈ, ਬਰੇਲੀ ਜੰਕਸ਼ਨ, ਮੁਰਾਦਾਬਾਦ ਜੰਕਸ਼ਨ, ਲਕਸਰ ਜੰਕਸ਼ਨ, ਰੁੜਕੀ, ਸਹਾਰਨਪੁਰ ਜੰਕਸ਼ਨ, ਯਮੁਨਾਨਗਰ, ਜਗਾਧਰੀ, ਅੰਬਾਲਾ ਕੈਂਟ ਜੰਕਸ਼ਨ, ਲੁਧਿਆਣਾ ਜੰਕਸ਼ਨ, ਜਲੰਧਰ ਕੈਂਟ, ਪਠਾਨਕੋਟ ਕੈਂਟ, ਕਠੂਆ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ।
ਇਹ ਵੀ ਪੜ੍ਹੋ- ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8