ਸ਼ਰਾਬੀਆਂ 'ਤੇ ਮਿਹਰਬਾਨ ਸੁੱਖੂ ਸਰਕਾਰ! ਨਸ਼ੇ 'ਚ ਝੂਮਣ ਵਾਲਿਆਂ ਨੂੰ ਜੇਲ੍ਹ ਨਹੀਂ ਇੱਥੇ ਪਹੁੰਚਾਏਗੀ ਪੁਲਸ

Wednesday, Dec 27, 2023 - 02:27 PM (IST)

ਸ਼ਿਮਲਾ- ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੈਲਾਨੀ ਵੱਡੀ ਗਿਣਤੀ 'ਚ ਹਿਮਾਚਲ ਪਹੁੰਚ ਰਹੇ ਹਨ। 25 ਦਸੰਬਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ 'ਚ ਵਿੰਟਰ ਕਾਰਨੀਵਲ ਦਾ ਉਦਘਾਟਨ ਕੀਤਾ। ਵਿੰਟਰ ਕਾਰਨੀਵਲ ਦਾ ਆਗਾਜ਼ ਔਰਤਾਂ ਦੀ ਮਹਾਨਾਟੀ ਦੇ ਨਾਲ ਹੋਇਆ। ਇਸਤੋਂ ਬਾਅਦ ਮੁੱਖ ਮੰਤਰੀ ਨੇ ਸੱਭਿਆਚਾਰਕ ਪਰੇਡ ਦਾ ਨਿਰੀਖਣ ਕੀਤਾ। ਹਿਮਾਚਲ 'ਚ ਚੱਲ ਰਹੇ ਟੂਰਿਸਟ ਸੀਜ਼ਨ ਵਿਚਕਾਰ ਵੱਡੀ ਗਿਣਤੀ 'ਚ ਸੈਲਾਨੀ ਘੁੰਮਣ ਲਈ ਹਿਮਾਚਲ ਪਹੁੰਚ ਰਹੇ ਹਨ। 

ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ

ਸ਼ਿਮਲਾ ਵਿੰਟਰ ਕਾਰਨੀਵਲ ਤੋਂ ਬਾਅਦ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕੁਦਰਤੀ ਆਫ਼ਤ ਦੌਰਾਨ ਹਿਮਾਚਲ ਪ੍ਰਦੇਸ਼ 'ਚ ਸੈਰ-ਸਪਾਟਾ ਕਾਰੋਬਾਰ ਨੂੰ ਭਾਰੀ ਨੁਕਸਾਲ ਹੋਇਆ ਸੀ। ਹਿਮਾਚਲ ਪ੍ਰਦੇਸ਼ ਹੁਣ ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਵੱਡੀ ਗਿਣਤੀ 'ਚ ਲੋਕ ਹਿਮਾਚਲ ਪ੍ਰਦੇਸ਼ ਪਹੁੰਚ ਰਹੇ ਹਨ। ਸੈਲਾਨੀਆਂ ਦੀ ਸੁਰੱਖਿਆ ਲਈ ਸੂਬਾ ਸਰਕਾਰ ਨੇ 5 ਜਨਵਰੀ ਤਕ 24 ਘੰਟੇ ਹੋਟਲ, ਰੈਸਟੋਰੈਂਟ ਅਤੇ ਢਾਬੇ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ। ਇਸਤੋਂ ਇਲਾਵਾ ਪੁਲਸ ਨੂੰ ਵੀ ਸੈਲਾਨੀਆਂ ਨੂੰ ਤੰਗ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਜੇਕਰ ਕੋਈ ਸੈਲਾਨੀ ਨਸ਼ੇ 'ਚ ਝੂਮ ਗਿਆ ਤਾਂ ਪੁਲਸ ਉਸਨੂੰ ਹਵਾਲਾਤ 'ਚ ਨਹੀਂ ਸਗੋਂ ਉਸਨੂੰ ਹੋਟਲ ਤਕ ਪਹੁੰਚਾਗੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਸਿਰਫ ਸੈਲਾਨੀਆਂ ਲਈ ਕੀਤਾ ਜਾਵੇਗਾ। ਇਸਦਾ ਮਤਲਬ ਇਹ ਨਹੀਂ ਕਿ ਹਿਮਾਚਲ ਦੇ ਲੋਕ ਹੁਲੜਬਾਜ਼ੀ ਕਰਨ। ਨਾਲ ਹੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਸੈਲਾਨੀਆਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ। ਸੈਲਾਨੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਹ ਸਰਕਾਰ ਯਕੀਨੀ ਕਰੇਗੀ। 

ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ


Rakesh

Content Editor

Related News