ਸੁਖਵਿੰਦਰ ਸੁੱਖੂ ਨੇ ਅੰਜਲੀ ਨੂੰ ਕਿਲੀਮਨਜਾਰੋ ਚੋਟੀ ਫਤਿਹ ਕਰਨ ''ਤੇ ਦਿੱਤੀ ਵਧਾਈ

04/02/2023 4:18:46 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਜ਼ਿਲ੍ਹਾ ਕਾਂਗੜਾ ਦੀ ਅੰਜਲੀ ਨੂੰ ਰਵਾਇਤੀ ਕੱਪੜਿਆਂ 'ਚ ਕਿਲੀਮਨਜਾਰੋ ਚੋਟੀ ਫਤਿਹ ਕਰਨ 'ਤੇ ਵਧਾਈ ਦਿੱਤੀ। 

PunjabKesari

ਕਾਂਗੜਾ 'ਚ ਸ਼ਾਹਪੁਰ ਦੇ ਪਿੰਡ ਘਰੋਹ ਦੀ ਅੰਜਲੀ ਦੱਖਣੀ ਅਫਰੀਕਾ ਦੀ ਚੋਟੀ 'ਤੇ 'ਲੁਆਂਚੜੀ' ਪਹਿਨ ਕੇ ਚੜ੍ਹਨ ਵਾਲੀ ਪ੍ਰਦੇਸ਼ ਦੀ ਪਹਿਲੀ ਮਹਿਲਾ ਬਣੀ ਹੈ। ਅੰਜਲੀ ਨੇ ਸ਼ੁੱਕਰਵਾਰ (31 ਮਾਰਚ) ਨੂੰ 5895 ਮੀਟਰ ਉੱਚੀ ਇਸ ਚੋਟੀ ਨੂੰ ਫਤਿਹ ਕੀਤਾ। ਸ਼੍ਰੀ ਸੁੱਖੂ ਨੇ ਕਿਹਾ ਕਿ ਅੰਜਲੀ ਨੇ ਨਾ ਸਿਰਫ਼ ਹਿਮਾਚਲ ਦੀ ਸੰਸਕ੍ਰਿਤੀ ਦਾ ਸਗੋਂ ਪੂਰੇ ਦੇਸ਼ ਦਾ ਮਾਨ ਵਧਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।


DIsha

Content Editor

Related News