ਮਾਣ ਵਾਲੀ ਗੱਲ : IAF ਦੇ ਸੁਖੋਈ-30MKI ਤੇ ਰਾਫੇਲ ਅੰਤਰਰਾਸ਼ਟਰੀ ਅਭਿਆਸ 'ਚ ਹੋਏ ਸ਼ਾਮਲ
Wednesday, May 03, 2023 - 05:03 AM (IST)
ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੀ ਤਾਕਤ ਤੋਂ ਪੂਰੀ ਦੁਨੀਆ ਰੂ-ਬ-ਰੂ ਹੋ ਰਹੀ ਹੈ। ਇਸ ਸਮੇਂ ਭਾਰਤੀ ਹਵਾਈ ਫੌਜ ਦੇ ਜਵਾਨ ਸੁਖੋਈ-30MKI ਲੈ ਕੇ ਗ੍ਰੀਸ ਗਏ ਹੋਏ ਹਨ ਅਤੇ ਉਥੇ ਅੰਤਰਰਾਸ਼ਟਰੀ ਪੱਧਰ 'ਤੇ ਫੌਜ ਨਾਲ ਅਭਿਆਸ 'ਚ ਹਿੱਸਾ ਲੈ ਰਹੇ ਹਨ। ਦੂਜੇ ਪਾਸੇ ਫਰਾਂਸ 'ਚ ਚੱਲ ਰਹੇ ਐਕਸ ਓਰੀਅਨ ਵਿੱਚ ਭਾਰਤੀ ਹਵਾਈ ਫੌਜ ਦੇ ਜਵਾਨ ਪਹਿਲੀ ਵਾਰ ਰਾਫੇਲ ਲੜਾਕੂ ਜਹਾਜ਼ ਨਾਲ ਭਾਰਤ ਤੋਂ ਬਾਹਰ ਅਭਿਆਸ ਵਿੱਚ ਹਿੱਸਾ ਲੈਣ ਆਏ ਹਨ।
ਇਹ ਵੀ ਪੜ੍ਹੋ : Go First ਨੂੰ DGCA ਦਾ ਨੋਟਿਸ, ਪੁੱਛਿਆ- 3 ਤੇ 4 ਮਈ ਨੂੰ ਕਿਉਂ ਰੱਦ ਕੀਤੀਆਂ ਗਈਆਂ ਉਡਾਣਾਂ?
ਫਰਾਂਸ 'ਚ ਐਕਸ ਓਰੀਅਨ ਅਭਿਆਸ ਪਿਛਲੇ ਮਹੀਨੇ 17 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਇਹ ਅਭਿਆਸ 5 ਮਈ 2023 ਤੱਕ ਜਾਰੀ ਰਹੇਗਾ। ਇਸ ਅਭਿਆਸ ਵਿੱਚ ਕਈ ਵੱਡੇ ਅਤੇ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਹਵਾਈ ਫੌਜਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਜਰਮਨੀ, ਗ੍ਰੀਸ, ਇਟਲੀ, ਨੀਦਰਲੈਂਡ, ਬ੍ਰਿਟੇਨ, ਸਪੇਨ ਅਤੇ ਅਮਰੀਕਾ ਦੀ ਹਵਾਈ ਫੌਜ ਸ਼ਾਮਲ ਹੈ। ਭਾਰਤ ਨੂੰ ਛੱਡ ਕੇ ਇਹ ਸਾਰੇ ਦੇਸ਼ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਭਾਵ ਨਾਟੋ ਦੇਸ਼ਾਂ ਦੇ ਮੈਂਬਰ ਹਨ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ
ਇਹ ਐਕਸ ਓਰੀਅਨ ਅਭਿਆਸ ਭਾਰਤ ਲਈ ਇਸ ਲਈ ਵੀ ਖਾਸ ਹੈ ਕਿਉਂਕਿ ਰਾਫੇਲ ਜਹਾਜ਼ ਭਾਰਤ ਤੋਂ ਇੱਥੇ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਰਾਫੇਲ ਜਹਾਜ਼ ਭਾਰਤ ਤੋਂ ਬਾਹਰ ਅਭਿਆਸ ਵਿੱਚ ਭੇਜੇ ਗਏ ਹਨ। ਭਾਰਤ ਨੇ ਇਸ ਅਭਿਆਸ ਵਿੱਚ 4 ਰਾਫੇਲ ਜਹਾਜ਼ ਭੇਜੇ ਹਨ, ਜੋ ਹੋਰ ਦੇਸ਼ਾਂ ਦੇ ਨਾਲ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।