ਤਿਹਾੜ ਜੇਲ੍ਹ 'ਚ ਇਕ ਹੋਰ ਮੌਤ, ਪਖਾਨੇ 'ਚ ਵਿਚਾਰ ਅਧੀਨ ਕੈਦੀ ਦੀ ਮਿਲੀ ਲਾਸ਼

05/27/2023 2:03:53 AM

ਨਵੀਂ ਦਿੱਲੀ (ਭਾਸ਼ਾ): ਕੌਮੀ ਰਾਜਧਾਨੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਇਕ 29 ਸਾਲਾ ਵਿਚਾਰ ਅਧੀਨ ਕੈਦੀ ਨੇ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਮਰਾਨ ਉਰਫ਼ ਰਾਜਾ 24 ਫ਼ਰਵਰੀ ਤੋਂ ਕੇਂਦਰੀ ਜੇਲ੍ਹ ਨੰਬਰ 4 ਵਿਚ ਬੰਦ ਸੀ ਤੇ ਉਹ ਮਾਡਲ ਟਾਊਨ ਥਾਣੇ ਵਿਚ ਦਰਜ ਡਕੈਤੀ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਅਹਿਮ ਬਿਆਨ, ਕਹੀ ਇਹ ਗੱਲ

ਇਕ ਸੀਨੀਅਰ ਅਧਿਕਾਰੀ ਮੁਤਾਬਕ, ਇਮਰਾਨ ਨੇ ਜੇਲ੍ਹ ਦੀ ਵਾਰਡ ਨੰਬਰ 6 ਦੇ ਸਾਂਝੇ ਪਖਾਨੇ ਵਿਚ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਡਿਊਟੀ 'ਤੇ ਮੌਜੂਦ ਡਾਕਟਰ ਨੇ ਦੁਪਹਿਰ 11.53 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News