ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਨੇ ਕੀਤੀ ਖ਼ੁਦਕੁਸ਼ੀ, ਰਾਤ ਨੂੰ ਲੱਗੀ ਸੀ ਸ਼ਗਨਾਂ ਦੀ ਮਹਿੰਦੀ
03/29/2023 5:47:19 PM

ਧਮਤਰੀ (ਵਾਰਤਾ)- ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ 'ਚ ਅਰਜੁਨੀ ਥਾਣਾ ਖੇਤਰ ਦੇ ਪਿੰਡ ਡੋੜਕੀ 'ਚ ਬਾਰਾਤ ਨਿਕਲਣ ਦੇ ਇਕ ਦਿਨ ਪਹਿਲਾਂ ਲਾੜੇ ਨੇ ਆਪਣੇ ਘਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਅਨੁਸਾਰ ਪਿੰਡ ਡੋੜਕੀ ਵਾਸੀ ਰੋਸ਼ਨ ਬਾਂਧੇ (28) ਦੇ ਵਿਆਹ ਦਾ ਘਰ 'ਚ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ। ਮੰਗਲਵਾਰ ਨੂੰ ਪਿੰਡ ਵਾਸੀਆਂ ਨੂੰ ਭੋਜਨ ਕਰਵਾਇਆ ਗਿਆ। ਤੇਲ, ਹਲਦੀ ਬਾਅਦ ਰਾਤ 12 ਵਜੇ ਰੋਸ਼ਨ ਨੇ ਹੱਥ 'ਚ ਮਹਿੰਦੀ ਲਗਵਾਈ। ਫਿਰ ਸਾਰੇ ਲੋਕ ਸੌਂ ਗਏ।
ਅੱਜ ਯਾਨੀ ਬੁੱਧਵਾਰ ਸਵੇਰੇ ਪਰਿਵਾਰ ਵਾਲਿਆਂ ਨੇ ਰੋਸ਼ਨ ਨੂੰ ਦਰਵਾਜ਼ਾ ਖੋਲ੍ਹਣ ਲਈ ਆਵਾਜ਼ ਦਿੱਤੀ। ਕੋਈ ਪ੍ਰਤੀਕਿਰਿਆ ਨਹੀਂ ਮਿਲਣ 'ਤੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਦੇਖਿਆ ਰੋਸ਼ਨ ਦੀ ਲਾਸ਼ ਸੀਲਿੰਗ ਫੈਨ ਨਾਲ ਲਟਕੀ ਸੀ। ਕੋਟਵਾਰ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਅਰਜੁਨੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ। ਹਾਦਸੇ ਵਾਲੀ ਜਗ੍ਹਾ 'ਤੇ ਲਾਸ਼ ਦਾ ਪੰਚਨਾਮਾ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਦੇ ਧਮਤਰੀ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਸ ਨੇ ਦੱਸਿਆ ਕਿ ਰੋਸ਼ਨ ਬਾਂਧੇ ਦਾ ਵਿਆਹ ਰਾਜਿਮ ਖੇਤਰ 'ਚ ਹੋਣ ਵਾਲਾ ਸੀ। ਘਰ 'ਚ ਵਿਆਹ ਦੀ ਪੂਰੀ ਤਿਆਰੀ ਹੋ ਗਈ ਸੀ। 30 ਮਾਰਚ ਨੂੰ ਘਰੋਂ ਬਾਰਾਤ ਜਾਣ ਵਾਲੀ ਸੀ ਪਰ ਇਸ ਵਿਚ ਘਟਨਾ ਹੋ ਗਈ।