ਪਤੀ ਨੇ ਡੇਢ ਸਾਲ ਤਕ ਨਹੀਂ ਮਨਾਈ ਸੁਹਾਗਰਾਤ, ਪਤਨੀ ਪਹੁੰਚ ਗਈ ਥਾਣੇ

Thursday, Nov 07, 2024 - 05:23 AM (IST)

ਪਤੀ ਨੇ ਡੇਢ ਸਾਲ ਤਕ ਨਹੀਂ ਮਨਾਈ ਸੁਹਾਗਰਾਤ, ਪਤਨੀ ਪਹੁੰਚ ਗਈ ਥਾਣੇ

ਭਦੋਈ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਗੋਪੀਗੰਜ ਥਾਣਾ ਖੇਤਰ 'ਚ ਇਕ ਔਰਤ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਦੇ 7 ਮੈਂਬਰਾਂ 'ਤੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। 

ਪੁਲਸ ਸੁਪਰਡੈਂਟ ਮੀਨਾਕਸ਼ੀ ਕਟਿਆਰ ਨੇ ਬੁੱਧਵਾਰ ਨੂੰ ਕਿਹਾ ਕਿ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਵਿਆਹ ਤੋਂ ਬਾਅਦ ਤੋਂ ਉਸ ਨਾਲ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਬੰਧ ਬਣਾਉਣ ਤੋਂ ਬਚਜਾ ਰਿਹਾ ਹੈ ਅਤੇ ਉਹ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਬਣਾ ਰਿਹਾ ਹੈ।

ਪੀੜਤ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ 23 ਮਈ 2023 ਨੂੰ ਜਗਜੀਤ ਪਾਲ ਨਾਲ ਹੋਇਆ ਸੀ। ਵਿਆਹ ਦੀ ਪਹਿਲੀ ਰਾਤ ਪਤੀ ਨੇ ਉਸ ਦੇ ਨੇੜੇ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਨੂੰ ਉਸਨੇ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਪਰ ਇਸ ਤੋਂ ਬਾਅਦ ਵੀ ਉਹ ਚਾਰ ਦਿਨ ਤੱਕ ਉਸ ਦੇ ਨੇੜੇ ਨਹੀਂ ਆਇਆ। ਇਹ ਸਿਲਸਿਲਾ ਹਰ ਵਾਰ ਉਸ ਦੇ ਸਹੁਰੇ ਘਰ ਚੱਲਦਾ ਰਿਹਾ।

ਪਤੀ ਨੇ ਨਹੀਂ ਮਨਾਈ ਸੁਹਾਗਰਾਤ

ਔਰਤ ਦਾ ਕਹਿਣਾ ਹੈ ਕਿ ਉਸ ਨੇ ਇਸ ਬਾਰੇ ਕਈ ਵਾਰ ਆਪਣੇ ਪਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਟਾਲਦਾ ਰਿਹਾ। ਜਿਸ ਕਾਰਨ ਘਰ ਵਿੱਚ ਕਈ ਝਗੜੇ ਹੁੰਦੇ ਰਹਿੰਦੇ ਸਨ। ਜਦੋਂ ਉਸ ਨੂੰ ਆਪਣੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਪਤਨੀ ਨੇ ਥਾਣੇ 'ਚ ਦਰਜ ਕਰਵਾਇਆ ਕੇਸ

ਇਸ ਤੋਂ ਇਲਾਵਾ ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗਣ 'ਤੇ ਸਹੁਰੇ ਪਰਿਵਾਰ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੂੰ ਦਾਜ ਲਈ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਅਖੀਰ 17 ਅਗਸਤ 2024 ਨੂੰ ਉਸ ਨੂੰ ਕੁੱਟ-ਕੁੱਟ ਕੇ ਉਸ ਦੇ ਨਾਨਕੇ ਘਰ ਭੇਜ ਦਿੱਤਾ ਗਿਆ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 


author

Rakesh

Content Editor

Related News