ਸ਼ੂਗਰ ਕੰਪਨੀਆਂ ਦੀ ਹੋਈ ਬੱਲੇ-ਬੱਲੇ ! ਆਮ ਜਨਤਾ 'ਤੇ ਪਈ ਮਹਿੰਗਾਈ ਦੀ ਮਾਰ, ਜਾਣੋ ਕੀ ਹੈ ਪੂਰੀ Sugar Game

Sunday, Aug 23, 2026 - 09:48 AM (IST)

ਸ਼ੂਗਰ ਕੰਪਨੀਆਂ ਦੀ ਹੋਈ ਬੱਲੇ-ਬੱਲੇ ! ਆਮ ਜਨਤਾ 'ਤੇ ਪਈ ਮਹਿੰਗਾਈ ਦੀ ਮਾਰ, ਜਾਣੋ ਕੀ ਹੈ ਪੂਰੀ Sugar Game

ਨਵੀਂ ਦਿੱਲੀ- ਦੇਸ਼ 'ਚ ਊਰਜਾ ਆਤਮ-ਨਿਰਭਰਤਾ ਅਤੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਸ਼ੁਰੂ ਕੀਤੀ ਗਈ E-20 ਯੋਜਨਾ, ਭਾਵ ਪੈਟਰੋਲ 'ਚ 20 ਫ਼ੀਸਦੀ ਈਥਾਨੌਲ ਮਿਲਾਉਣ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। E-20 ਫਿਊਲ ਕਾਰਨ ਜਿੱਥੇ ਗੱਡੀਆਂ ਦੀ ਮਾਈਲੇਜ ਅਤੇ ਇੰਜਣ ਦੀ ਸਮਰੱਥਾ 'ਤੇ ਸਵਾਲ ਉੱਠ ਰਹੇ ਹਨ, ਉੱਥੇ ਹੀ ਇਸ ਬਹਿਤ ਵਿਚਾਲੇ ਖੰਡ ਮਿੱਲਾਂ ਦੀ ਕਮਾਈ ਦੇ ਦਰਵਾਜ਼ੇ ਖੁੱਲ੍ਹ ਗਏ ਹਨ।

ਸ਼ੂਗਰ ਕੰਪਨੀਆਂ ਈਥਾਨੌਲ ਅਤੇ ਖੰਡ ਦੋਵਾਂ ਤੋਂ ਮੋਟੀ ਕਮਾਈ ਕਰ ਰਹੀਆਂ ਹਨ। ਕੁਝ ਕੰਪਨੀਆਂ ਦਾ ਮੁਨਾਫ਼ਾ 140 ਫ਼ੀਸਦੀ ਤੱਕ ਵਧ ਗਿਆ ਹੈ ਅਤੇ ਘਾਟੇ 'ਚ ਚੱਲ ਰਹੀਆਂ ਸ਼ੂਗਰ ਕੰਪਨੀਆਂ ਦੀ ਡੁੱਬਦੀ ਬੇੜੀ ਵੀ ਪਾਰ ਲੱਗ ਗਈ ਹੈ। ਇਸ ਦੇ ਨਾਲ-ਨਾਲ ਹੁਣ ਕਿਸਾਨਾਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਪਹਿਲਾਂ ਗੰਨਾ ਕਿਸਾਨਾਂ ਦਾ ਪੈਸਾ ਮਹੀਨਿਆਂ ਤੱਕ ਮਿੱਲਾਂ 'ਚ ਫਸਿਆ ਰਹਿੰਦਾ ਸੀ। ਹੁਣ ਈਥਾਨੌਲ ਦੀ ਤੁਰੰਤ ਵਿਕਰੀ ਕਾਰਨ ਮਿੱਲਾਂ ਨੂੰ ਨਕਦੀ ਮਿਲਦੀ ਹੈ ਅਤੇ ਕਿਸਾਨਾਂ ਦਾ ਭੁਗਤਾਨ ਜਲਦੀ ਹੋ ਰਿਹਾ ਹੈ। ਸਾਲ 2024-25 ਦੇ ਗੰਨਾ ਸੀਜ਼ਨ ਦਾ 99.5 ਫ਼ੀਸਦੀ ਬਕਾਇਆ ਅਪ੍ਰੈਲ 2026 ਤੱਕ ਕਿਸਾਨਾਂ ਨੂੰ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'

ਹਾਲਾਂਕਿ ਕੰਪਨੀਆਂ ਤੇ ਕਿਸਾਨਾਂ ਨੂੰ ਫ਼ਾਇਦੇ ਦੇ ਬਾਵਜੂਦ ਇਸ ਯੋਜਨਾ ਦਾ ਆਮ ਜਨਤਾ 'ਤੇ ਵੀ ਵੱਡਾ ਅਸਰ ਪਿਆ ਹੈ। ਗੰਨੇ ਦੇ ਰਸ ਨੂੰ ਈਥਾਨੌਲ ਲਈ ਵਰਤਣ ਕਾਰਨ ਬਾਜ਼ਾਰ 'ਚ ਖੰਡ ਦੀ ਉਪਲਬਧਤਾ ਕਾਫ਼ੀ ਘਟ ਗਈ ਹੈ, ਜਿਸ ਨਾਲ ਖੰਡ ਦੀਆਂ ਕੀਮਤਾਂ 60 ਰੁਪਏ ਪ੍ਰਤੀ ਕਿੱਲੋ ਦੇ ਰਿਕਾਰਡ ਪੱਧਰ ਨੂੰ ਵੀ ਪਾਰ ਕਰ ਗਈਆਂ ਹਨ।

ਈਥਾਨੌਲ ਬਣਾਉਣ ਲਈ ਮੱਕੇ ਦੀ ਮੰਗ ਵਧਣ ਨਾਲ ਪਸ਼ੂਆਂ ਦਾ ਚਾਰਾ ਅਤੇ ਪੋਲਟਰੀ ਫੀਡ ਵੀ ਕਾਫ਼ੀ ਮਹਿੰਗੀ ਹੋ ਗਈ ਹੈ, ਜਿਸ ਨਾਲ ਆਂਡੇ ਅਤੇ ਚਿਕਨ ਦੇ ਭਾਅ ਵੀ ਵਧ ਗਏ ਹਨ। ਇਸ ਤਰ੍ਹਾਂ ਇਕ ਪਾਸੇ ਸ਼ੂਗਰ ਕੰਪਨੀਆਂ ਮੋਟੀ ਕਮਾਈ ਹੋ ਰਹੀ ਹੈ ਤੇ ਕਿਸਾਨਾਂ ਨੂੰ ਵੀ ਸਮੇਂ ਸਿਰ ਗੰਨੇ ਦਾ ਭੁਗਤਾਨ ਹੋ ਰਿਹਾ ਹੈ, ਪਰ ਆਮ ਜਨਤਾ ਨੂੰ ਮਹਿੰਗਾਈ ਦਾ ਝਟਕਾ ਲੱਗ ਰਿਹਾ ਹੈ। ਰੋਜ਼ਾਨਾ ਵਰਤੀ ਜਾਣ ਵਾਲੀ ਖੰਡ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ, ਉੱਥੇ ਹੀ ਪੋਲਟਰੀ ਫੀਡ ਵੀ ਮਹਿੰਗੀ ਹੋ ਗਈ ਹੈ, ਜਿਸ ਕਾਰਨ ਪੋਲਟਰੀ ਫਾਰਮਰ ਦੀ ਜੇਬ 'ਤੇ ਵੀ ਵਾਧੂ ਬੋਝ ਪੈ ਰਿਹਾ ਹੈ।

ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News