ਤਿਉਹਾਰੀ ਸੀਜ਼ਨ ਤੋਂ ਪਹਿਲਾਂ ਖੰਡ ਦੇ ਭਾਅ 25% ਹੋਏ ਘੱਟ

Saturday, Sep 19, 2026 - 02:10 AM (IST)

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਖੰਡ ਦੇ ਭਾਅ 25% ਹੋਏ ਘੱਟ

ਨਵੀਂ ਦਿੱਲੀ - ਪਿਛਲੇ ਕੁਝ ਮਹੀਨਿਆਂ ਤੋਂ ਖੰਡ ਦੀਆਂ ਵਧੀਆਂ ਕੀਮਤਾਂ ਤੋਂ ਲੋਕ ਕਾਫ਼ੀ ਪ੍ਰੇਸ਼ਾਨ ਸਨ, ਕਿਉਂਕਿ ਤਿਉਹਾਰੀ ਸੀਜ਼ਨ ’ਚ ਖੰਡ ਦੀ ਖਪਤ ਸਭ ਤੋਂ ਜ਼ਿਆਦਾ ਵਧ ਜਾਂਦੀ ਹੈ। ਅਜਿਹੇ ’ਚ ਕੀਮਤਾਂ ਵਧਣਾ ਲੋਕਾਂ ਲਈ ਕਿਸੇ ਪ੍ਰੇਸ਼ਾਨੀ ਤੋਂ ਘੱਟ ਨਹੀਂ ਸੀ। ਇਸੇ ਦੌਰਾਨ ਹੁਣ ਸਰਕਾਰ ਨੇ ਖੰਡ ਦੇ ਸਟਾਕ ਨੂੰ ਲੈ ਕੇ ਨਿਯਮਾਂ ’ਚ ਕੁਝ ਬਦਲਾਅ ਕੀਤੇ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਜਲਦੀ ਹੀ ਖੰਡ ਦੇ ਭਾਅ ਹੋਰ ਵੀ ਘੱਟ ਹੋ ਸਕਦੇ ਹਨ।

ਦਰਅਸਲ ਸਰਕਾਰ ਨੇ ਥੋਕ ’ਚ ਖੰਡ ਖਰੀਦਣ ਵਾਲਿਆਂ ਲਈ ਸਟਾਕ ਰੱਖਣ ਦੀ ਹੱਦ ਨੂੰ 15 ਦਿਨ ਤੋਂ ਵਧਾ ਕੇ 30 ਦਿਨ ਕਰ ਦਿੱਤਾ ਹੈ। ਇਸ ਲਈ ਇਹ ਸ਼ਰਤ ਰੱਖੀ ਗਈ ਹੈ ਕਿ ਵਾਧੂ ਖੰਡ ਦਾ ਸਟਾਕ ਸਿਰਫ਼ ਦਰਾਮਦ ਕੀਤੀ ਗਈ ਖੰਡ ਤੋਂ ਹੀ ਲਿਆ ਜਾ ਸਕੇਗਾ। ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਨੇ ਬਲਕ ਕੰਜ਼ਿਊਮਰਜ਼ ਭਾਵ ਵੱਡੀ ਮਾਤਰਾ ’ਚ ਖੰਡ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਲਈ ਸਟਾਕ ਰੱਖਣ ਦੀ ਹੱਦ ਵਧਾ ਦਿੱਤੀ ਹੈ।


author

Inder Prajapati

Content Editor

Related News