ਸਰਕਾਰੀ ਦਫ਼ਤਰ ''ਚ ਚੱਲੀ ਗੋਲੀ! ਮਚ ਗਈ ਭਾਜੜ, 2 ਲੋਕ ਜ਼ਖਮੀ
Friday, Jun 27, 2025 - 06:07 PM (IST)
 
            
            ਪਟਨਾ : ਪਟਨਾ 'ਚ ਸ਼ੁੱਕਰਵਾਰ ਨੂੰ ਇੱਕ ਸਰਕਾਰੀ ਦਫ਼ਤਰ ਵਿੱਚ 'ਦੁਰਘਟਨਾ ਨਾਲ ਗੋਲੀਬਾਰੀ' ਦੀ ਘਟਨਾ ਵਿੱਚ ਦੋ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸਵੇਰੇ ਲਗਭਗ 11.30 ਵਜੇ ਛੱਜੂ ਬਾਗ ਖੇਤਰ ਵਿੱਚ ਸਥਿਤ ਰਜਿਸਟਰੀ ਦਫ਼ਤਰ ਵਿੱਚ ਵਾਪਰੀ।
ਸ਼ਹਿਰ ਦੇ ਪੁਲਸ ਸੁਪਰਡੈਂਟ (ਐੱਸਪੀ) (ਕੇਂਦਰੀ) ਦੀਕਸ਼ਾ ਨੇ ਕਿਹਾ ਕਿ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (ਪੀਐੱਮਸੀਐੱਚ) ਲਿਜਾਇਆ ਗਿਆ। ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੀਕਸ਼ਾ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਘਟਨਾ ਦਫ਼ਤਰ 'ਚ ਤਾਇਨਾਤ ਇੱਕ ਸੁਰੱਖਿਆ ਗਾਰਡ ਦੇ ਪਿਸਤੌਲ ਤੋਂ 'ਦੁਰਘਟਨਾ ਨਾਲ ਗੋਲੀਬਾਰੀ' ਦਾ ਮਾਮਲਾ ਜਾਪਦੀ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            