ਸਕੂਲ ਦੀ ਦੀਵਾਰ ਡਿੱਗਣ ਨਾਲ ਮਾਸੂਮ ਦੀ ਮੌਤ, ਗੁੱਸੇ ''ਚ ਲੋਕ
Thursday, Nov 23, 2017 - 11:29 AM (IST)
ਮੁਰਾਦਾਬਾਦ— ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਉਸ ਸਮੇਂ ਹੜਕੰਪ ਮਚਿਆ ਜਦੋਂ ਇਕ ਪ੍ਰਾਇਮਰੀ ਸਕੂਲ ਦੀ ਦੀਵਾਰ ਡਿੱਗਣ 'ਤੇ ਕੋਲ ਖੇਡ ਰਹੇ ਵਿਦਿਆਰਥੀ ਦੀ ਹੇਠਾ ਆਉਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਸਕੂਲ ਪ੍ਰਸ਼ਾਸ਼ਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲੇ ਦੇ ਮੂੰਡਾ ਇਲਾਕੇ ਦਾ ਹੈ। ਜਿਥੇ ਦੇ ਨਿਵਾਸੀ ਦਾ 7 ਸਾਲ ਦਾ ਪੁੱਤਰ ਸਰਕਾਰੀ ਪ੍ਰਇਮਰੀ ਸਕੂਲ 'ਚ ਕਲਾਸ ਦੂਜੀ ਦਾ ਵਿਦਿਆਰਥੀ ਸੀ। ਵੀਰਵਾਰ ਨੂੰ ਉਹ ਸਕੂਲ ਦੇ ਬੱਚਿਆਂ ਨਾਲ ਹੀ ਕੰਪਲੈਕਸ 'ਚ ਖੇਡ ਰਿਹਾ ਸੀ। ਇਸ ਸਮੇਂ ਉਸ 'ਤੇ ਦੀਵਾਰ ਡਿੱਗ ਗਈ।
ਇਸ ਘਟਨਾ ਤੋਂ ਬਾਅਦ ਜਦੋਂ ਐਂਬੂਲੈਂਸ 'ਚ ਬੱਚੇ ਨੂੰ ਹਸਪਤਾਲ 'ਚ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਅੱਗੋ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਦੇ ਲੋਕ ਕਾਫੀ ਗੁੱਸੇ 'ਚ ਹਨ।
ਇੰਸਪੈਕਟ ਮੂੰਡਾ ਸ਼ਾਰੀਕ ਖ਼ਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਨਾਲ ਹੀ ਮਾਮਲੇ 'ਤੇ ਬੇਸਿਕ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਜਦੋਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। ਜਾਂਚ ਕੀਤੀ ਜਾ ਰਹੀ ਹੈ।
