ਬਲੈਕ ਫੰਗਸ ਦੇ ਖ਼ੌਫ਼ ''ਚ ਉਮੀਦ ਦੀ ਖ਼ਬਰ, 12 ਸਾਲਾ ਕੁੜੀ ਦਾ ਹੋਇਆ ਸਫ਼ਲ ਆਪ੍ਰੇਸ਼ਨ

Tuesday, May 25, 2021 - 03:50 PM (IST)

ਉਜੈਨ- ਮੱਧ ਪ੍ਰਦੇਸ਼ ਦੇ ਉਜੈਨ 'ਚ ਬਲੈਕ ਫੰਗਸ ਨਾਲ ਪੀੜਤ 12 ਸਾਲਾ ਇਕ ਕੁੜੀ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ। ਅਧਿਕਾਰਤ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਬਲੈਕ ਫੰਗਸ ਦੇ ਮਾਮਲੇ 'ਚ ਜ਼ਿਲ੍ਹਾ ਹਸਪਤਾਲ 'ਚ ਫੰਗਸ ਓ.ਟੀ. ਸ਼ੁਰੂ ਹੋਈ ਅਤੇ ਕੱਲ ਯਾਨੀ ਸੋਮਵਾਰ ਨੂੰ ਇਸ ਆਪਰੇਸ਼ਨ ਥੀਏਟਰ 'ਚ ਡਾਕਟਰ ਪੀ.ਐੱਨ. ਵਰਮਾ ਸਿਵਲ ਸਰਜਨ ਅਤੇ ਉਨ੍ਹਾਂ ਦੀ ਟੀਮ ਨੇ ਉਜੈਨ ਵਾਸੀ ਕੁਨਿਕਾ (12) ਦਾ ਸਫ਼ਲ ਆਪਰੇਸ਼ਨ ਕੀਤਾ ਗਿਆ। ਇਸ ਆਪਰੇਸ਼ਨ ਨੂੰ 4 ਘੰਟਿਆਂ ਦਾ ਸਮਾਂ ਲੱਗਾ। ਹੁਣ ਉਹ ਪੂਰੀ ਤਰ੍ਹਾਂ ਸਵਸਥ ਹੈ। ਕੁਨਿਕਾ ਪਹਿਲਾਂ ਕੋਰੋਨਾ ਪਾਜ਼ੇਟਿਵ ਹੋ ਗਈ ਸੀ ਅਤੇ ਨਾਲ ਹੀ ਉਸ ਨੂੰ ਸ਼ੂਗਰ ਹੋਣ ਕਾਰਨ ਫੰਗਸ ਇਨਫੈਕਸ਼ਨ ਹੋ ਗਿਆ।

ਇਹ ਵੀ ਪੜ੍ਹੋ : ਹਰਿਆਣਾ: ਬਲੈਕ ਫੰਗਸ ਨਾਲ ਹੋਈਆਂ ਇਕੱਠੀਆਂ 3 ਮੌਤਾਂ ਨੇ ਉਡਾਈ ਪ੍ਰਸ਼ਾਸਨ ਦੀ ਨੀਂਦ

ਕੁਨਿਕਾ ਨੂੰ ਕੋਰੋਨਾ ਸੰਕਰਮਣ ਕਾਰਨ 4 ਮਈ ਤੋਂ 8 ਮਈ ਤੱਕ ਉਜੈਨ ਸਥਿਤ ਚਰਕ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ। ਉੱਥੋਂ ਛੁੱਟੀ ਹੋਣ ਤੋਂ ਬਾਅਦ ਕੁਨਿਕਾ ਨੂੰ ਅੱਖਾਂ 'ਚ ਕੁਝ ਪਰੇਸ਼ਾਨੀ ਹੋਣ ਕਾਰਨ ਇੰਦੌਰ ਦੇ ਐੱਮ.ਵਾਏ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਇਲਾਜ ਦੀ ਬਜਾਏ ਉਸ ਨੂੰ ਵਾਪਸ ਉਜੈਨ ਭੇਜ ਦਿੱਤਾ। ਪੇਰਸ਼ਾਨੀ ਵੱਧਣ 'ਤੇ ਉਨ੍ਹਾਂ ਨੇ ਕਲੈਕਟਰ ਆਸ਼ੀਸ਼ ਸਿੰਘ ਨੂੰ ਗੁਹਾਰ ਲਗਾਈ। ਇਸ 'ਤੇ ਕੁਨਿਕਾ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਕਲੈਕਟਰ ਦੇ ਨਿਰਦੇਸ਼ 'ਤੇ ਕੁੜੀ ਨੂੰ ਐਮਫੋਟੇਰਿਸਿਨ ਬੀ 50 ਐੱਮ.ਬੀ. ਟੀਕੇ ਮੁਫ਼ਤ ਲਗਾਏ ਗਏ ਸਨ। ਅੱਖਾਂ 'ਚ ਵੱਧਦੇ ਇਨਫੈਕਸ਼ਨ ਉਸ ਦਾ ਆਪਰੇਸ਼ਨ ਕੀਤਾ ਜਾਣਾ ਜ਼ਰੂਰੀ ਸੀ। ਇਸ ਤੋਂ ਬਾਅਦ ਆਪਰੇਸ਼ਨ ਦੀ ਵਿਵਸਥਾ ਕੀਤੀ ਗਈ। ਸੋਮਵਾਰ ਦੁਪਹਿਰ ਆਪਰੇਸ਼ਨ ਸ਼ੁਰੂ ਕੀਤਾ ਗਿਆ। 

ਇਹ ਵੀ ਪੜ੍ਹੋ : 18 ਸੂਬਿਆਂ ’ਚ ਫੈਲਿਆ ‘ਬਲੈਕ ਫੰਗਸ’, ਇਨ੍ਹਾਂ ਦੋ ਸੂਬਿਆਂ ’ਚ ਸਭ ਤੋਂ ਵਧੇਰੇ ਮਾਮਲੇ


DIsha

Content Editor

Related News