ਦੇਸ਼ ’ਚ ਪਹਿਲੀ ਵਾਰ ਸਵਦੇਸੀ ਤਕਨੀਕ ਨਾਲ ਕੁੱਤੇ ਦੇ ਚੂਲੇ ਦਾ ਸਫਲ ਟ੍ਰਾਂਸਪਲਾਂਟ
Monday, Jun 09, 2025 - 12:11 AM (IST)

ਬਰੇਲੀ- ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈ.ਵੀ.ਆਰ.ਆਈ.) ਬਰੇਲੀ ਦੇ ਵਿਗਿਆਨੀਆਂ ਨੇ ਦੇਸ਼ ਵਿਚ ਪਹਿਲੀ ਵਾਰ ਸਵਦੇਸੀ ਤਕਨੀਕ ਨਾਲ ਇਕ ਕੁੱਤੇ ਦੇ ਚੂਲੇ ਦਾ ਸਫਲ ਟ੍ਰਾਂਸਪਲਾਂਟ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਪ੍ਰਾਪਤੀ ਡਾ. ਰੋਹਿਤ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਹਾਸਲ ਕੀਤੀ ਹੈ।
ਹੁਣ ਤੱਕ ਕੁੱਤਿਆਂ ਲਈ ਨਕਲੀ ਚੂਲੇ ਦਰਾਮਦ ਕਰਨੇ ਪੈਂਦੇ ਸਨ, ਜਿਸ ਦੀ ਕੀਮਤ ਲਗਭਗ 5 ਲੱਖ ਰੁਪਏ ਹੁੰਦੀ ਸੀ ਪਰ ਆਈ. ਵੀ. ਆਰ. ਆਈ. ਟੀਮ ਨੇ ਭਾਰਤੀ ਨਸਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਮੈਂਟਡ ਵਿਧੀ ਦੀ ਵਰਤੋਂ ਕਰ ਕੇ ਸਸਤੀ ਅਤੇ ਪ੍ਰਭਾਵਸ਼ਾਲੀ ਤਕਨਾਲੋਜੀ ਵਿਕਸਤ ਕੀਤੀ ਹੈ।
ਪਹਿਲੀਆਂ 3 ਸਫਲ ਸਰਜਰੀਆਂ ਦੇਹਰਾਦੂਨ, ਬਰੇਲੀ ਅਤੇ ਸੰਭਲ ਵਿਚ ਕੀਤੀਆਂ ਗਈਆਂ ਸਨ। ਇਸ ਸਰਜਰੀ ਵਿਚ ਡਾ. ਅਮਰਪਾਲ, ਡਾ. ਏ. ਸੀ. ਸਕਸੈਨਾ, ਡਾ. ਏ. ਐੱਮ. ਪਾਵੜੇ ਅਤੇ ਖੋਜਕਰਤਾ ਡਾ. ਟੀ. ਸਾਈਂ ਕੁਮਾਰ ਅਤੇ ਡਾ. ਕਮਲੇਸ਼ ਕੁਮਾਰ ਨੇ ਵੀ ਯੋਗਦਾਨ ਪਾਇਆ।