ਜੂਸ ਦੇ ਨਾਂ 'ਤੇ ਦੇਸ਼ ਨੂੰ ਪਿਲਾਇਆ ਜਾ ਰਿਹਾ 'ਜ਼ਹਿਰ'! ਰਾਘਵ ਚੱਢਾ ਨੇ ਸੰਸਦ 'ਚ ਝੂਠੇ ਇਸ਼ਤਿਹਾਰਾਂ ਦਾ ਚੁੱਕਿਆ ਮੁੱਦਾ
Tuesday, Mar 24, 2026 - 05:25 PM (IST)
ਨਵੀਂ ਦਿੱਲੀ: ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ 'ਚ ਭਾਰਤੀ ਖਪਤਕਾਰ ਬਾਜ਼ਾਰ 'ਚ ਫੈਲੀ ਗੁੰਮਰਾਹਕੁੰਨ ਬ੍ਰਾਂਡਿੰਗ ਤੇ ਝੂਠੇ ਇਸ਼ਤਿਹਾਰਾਂ ਦਾ ਮੁੱਦਾ ਬਹੁਤ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਉਨ੍ਹਾਂ ਨੇ ਵੱਡੀਆਂ ਫੂਡ ਕੰਪਨੀਆਂ ਵੱਲੋਂ ਫਰੂਟ ਜੂਸ ਦੇ ਨਾਂ 'ਤੇ ਵੇਚੇ ਜਾ ਰਹੇ ਉਤਪਾਦਾਂ ਦੀ ਅਸਲੀਅਤ ਨੂੰ ਜਨਤਕ ਕੀਤਾ।
ਤਾਜ਼ੇ ਫਲ ਜਾਂ ਸਿਰਫ਼ 'ਖੰਡ ਵਾਲਾ ਪਾਣੀ'?
ਚੱਢਾ ਨੇ ਦੱਸਿਆ ਕਿ ਵੱਡੀਆਂ ਫੂਡ ਕੰਪਨੀਆਂ ਜੂਸ ਦੇ ਡੱਬਿਆਂ ਦੇ ਅਗਲੇ ਹਿੱਸੇ 'ਤੇ ਤਾਜ਼ੇ ਫਲਾਂ ਦੀਆਂ ਚਮਕਦਾਰ ਤਸਵੀਰਾਂ ਲਗਾਉਂਦੀਆਂ ਹਨ, ਪਰ ਅਸਲ ਵਿੱਚ ਉਹ ਸਿਰਫ਼ 'ਖੰਡ ਵਾਲਾ ਪਾਣੀ' (sugar water) ਵੇਚ ਰਹੀਆਂ ਹਨ। ਪੈਕਟ ਦੇ ਪਿਛਲੇ ਪਾਸੇ ਬਹੁਤ ਹੀ ਛੋਟੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ ਕਿ 'ਇਹ ਤਸਵੀਰਾਂ ਸਿਰਫ਼ ਮਾਰਕੀਟਿੰਗ ਦੇ ਮਕਸਦ ਲਈ ਹਨ', ਜੋ ਕਿ ਖਪਤਕਾਰਾਂ ਨਾਲ ਸਿੱਧਾ ਧੋਖਾ ਹੈ।
You think you’re drinking Fruit Juice? THINK AGAIN.
— Raghav Chadha (@raghav_chadha) March 24, 2026
Big food brands are selling sugar water with shiny ‘fresh fruit’ pictures on the front. And hiding the truth in tiny fine print at the back of packet which reads ‘Pictures for marketing purposes only’. SERIOUSLY?
Today in… pic.twitter.com/ROu2YGH3G2
ਸਿਹਤ 'ਤੇ ਪੈ ਰਿਹਾ ਮਾੜਾ ਅਸਰ
ਉਨ੍ਹਾਂ ਚਿੰਤਾ ਪ੍ਰਗਟਾਈ ਕਿ ਦੇਸ਼ ਦੇ ਨੌਜਵਾਨ ਅਤੇ ਬੱਚੇ ਇਨ੍ਹਾਂ ਡਰਿੰਕਸ ਨੂੰ ਪੌਸ਼ਟਿਕ ਅਤੇ ਸਿਹਤਮੰਦ ਸਮਝ ਕੇ ਪੀ ਰਹੇ ਹਨ,। ਇਸ ਕਾਰਨ ਦੇਸ਼ ਵਿੱਚ ਕਰੋੜਾਂ ਲੋਕ ਸ਼ੂਗਰ (ਡਾਇਬੀਟੀਜ਼), ਮੋਟਾਪਾ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ
ਰਾਘਵ ਚੱਢਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਗੁੰਮਰਾਹਕੁੰਨ ਤਸਵੀਰਾਂ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਚੀਨੀ ਦੀ ਵੱਧ ਮਾਤਰਾ ਬਾਰੇ ਜਾਣਕਾਰੀ (Sugar Disclosure) ਪੈਕੇਟ ਦੇ ਅਗਲੇ ਹਿੱਸੇ 'ਤੇ ਲਿਖਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦ ਦੀ ਸ਼੍ਰੇਣੀ ਬਾਰੇ ਪੂਰੀ ਸਪੱਸ਼ਟਤਾ ਦੀ ਮੰਗ ਕੀਤੀ ਕਿ ਕੀ ਉਹ ਅਸਲ ਫਰੂਟ ਜੂਸ ਹੈ ਜਾਂ ਸਿਰਫ਼ ਪ੍ਰੀਜ਼ਰਵੇਟਿਵ ਵਾਲਾ 'ਸ਼ੂਗਰ ਕੰਸੈਂਟਰੇਟ' ਡਰਿੰਕ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Related News
ਜੂਸ ਦੇ ਨਾਂ 'ਤੇ ਦੇਸ਼ ਨੂੰ ਪਿਲਾਇਆ ਜਾ ਰਿਹਾ 'ਜ਼ਹਿਰ'! ਰਾਘਵ ਚੱਢਾ ਨੇ ਸੰਸਦ 'ਚ ਝੂਠੇ ਇਸ਼ਤਿਹਾਰਾਂ ਦਾ ਚੁੱਕਿਆ ਮੁੱਦਾ
