ਰਾਜਸਥਾਨ ਰਾਇਲਜ਼ ਛੱਡਣ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੰਜੂ ਸੈਮਸਨ ! CSK ਬਾਰੇ ਵੀ ਕਹਿ''ਤੀ ਵੱਡੀ ਗੱਲ
Tuesday, Mar 17, 2026 - 01:03 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਨੂੰ ਟੀ-20 ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਸੰਜੂ ਸੈਮਸਨ ਨੇ ਆਖਰਕਾਰ ਰਾਜਸਥਾਨ ਰਾਇਲਜ਼ (RR) ਨੂੰ ਅਲਵਿਦਾ ਕਹਿਣ ਅਤੇ ਚੇਨਈ ਸੁਪਰ ਕਿੰਗਜ਼ (CSK) ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਸੈਮਸਨ, ਜੋ ਕਿ ਕਈ ਸਾਲਾਂ ਤੱਕ ਰਾਜਸਥਾਨ ਰਾਇਲਜ਼ ਦੇ ਕਪਤਾਨ ਰਹੇ, ਹੁਣ ਆਈ.ਪੀ.ਐੱਲ. 2026 ਵਿੱਚ ਸੀ.ਐੱਸ.ਕੇ. ਦੀ ਪੀਲੀ ਜਰਸੀ ਵਿੱਚ ਨਜ਼ਰ ਆਉਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੰਜੂ ਸੈਮਸਨ ਨੇ ਕਿਹਾ ਕਿ ਰਾਜਸਥਾਨ ਰਾਇਲਜ਼ ਨੂੰ ਛੱਡਣ ਦਾ ਫੈਸਲਾ ਕਿਸੇ ਵਿਵਾਦ ਕਾਰਨ ਨਹੀਂ, ਸਗੋਂ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਰਾਜਸਥਾਨ ਰਾਇਲਜ਼ ਨਾਲ ਉਨ੍ਹਾਂ ਦਾ ਸਾਥ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ, "ਮੈਂ ਰਾਜਸਥਾਨ ਰਾਇਲਜ਼ ਨੂੰ ਇਸ ਲਈ ਛੱਡਿਆ ਕਿਉਂਕਿ ਮੈਨੂੰ ਮਹਿਸੂਸ ਹੋਇਆ ਕਿ ਟੀਮ ਵਿੱਚ ਮੇਰਾ ਸਮਾਂ ਪੂਰਾ ਹੋ ਗਿਆ ਹੈ। ਮੈਂ ਹੁਣ ਇੱਕ ਨਵੀਂ ਚੁਣੌਤੀ ਅਤੇ ਨਵੀਂ ਸ਼ੁਰੂਆਤ ਲਈ ਤਿਆਰ ਹਾਂ।"
VIDEO | Thiruvananthapuram, Kerala: “This is the first time I will play against Rajasthan Royals, but I don't let emotions rule me on the field. I left Rajasthan Royals because I felt my time in the team was over. Even if we come up against them now, I will play my best cricket,”… pic.twitter.com/yhzyONME20
— Press Trust of India (@PTI_News) March 16, 2026
ਜ਼ਿਕਰਯੋਗ ਹੈ ਕਿ ਸੰਜੂ ਸੈਮਸਨ ਨੂੰ ਆਈ.ਪੀ.ਐੱਲ. 2026 ਦੀ ਨਿਲਾਮੀ ਤੋਂ ਪਹਿਲਾਂ 18 ਕਰੋੜ ਦੀ ਵੱਡੀ ਡੀਲ ਦੇ ਤਹਿਤ CSK ਵਿੱਚ ਟ੍ਰੇਡ ਕੀਤਾ ਗਿਆ ਹੈ। ਸੈਮਸਨ ਨੇ ਕਿਹਾ ਕਿ ਉਹ ਐੱਮ.ਐੱਸ. ਧੋਨੀ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਲਈ ਬਹੁਤ ਐਕਸਾਈਟਿਡ ਹੈ। ਸੈਮਸਨ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਧੋਨੀ ਨਾਲ ਕਈ ਵਾਰ ਗੱਲਬਾਤ ਕੀਤੀ ਹੈ, ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਦੋ ਮਹੀਨੇ ਉਨ੍ਹਾਂ ਦੇ ਨਾਲ ਬਿਤਾਉਣਗੇ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਣਗੇ।
ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ
ਵਿਸ਼ਵ ਕੱਪ ਦੌਰਾਨ ਚੇਨਈ ਦੇ ਲੋਕਾਂ ਵੱਲੋਂ ਮਿਲੇ ਪਿਆਰ ਤੋਂ ਸੈਮਸਨ ਕਾਫੀ ਪ੍ਰਭਾਵਿਤ ਹਨ ਅਤੇ ਉਹ 'ਚੇਪਾਕ' ਦੇ ਮੈਦਾਨ 'ਤੇ ਖੇਡਣ ਲਈ ਬੇਤਾਬ ਹਨ। ਦਿਲਚਸਪ ਗੱਲ ਇਹ ਹੈ ਕਿ CSK ਆਪਣੀ ਆਈ.ਪੀ.ਐੱਲ. 2026 ਮੁਹਿੰਮ ਦੀ ਸ਼ੁਰੂਆਤ 30 ਮਾਰਚ ਨੂੰ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਵਿਰੁੱਧ ਹੀ ਕਰੇਗੀ। ਆਪਣੀ ਪੁਰਾਣੀ ਟੀਮ ਵਿਰੁੱਧ ਖੇਡਣ ਬਾਰੇ ਸੈਮਸਨ ਨੇ ਕਿਹਾ, "ਇਹ ਪਹਿਲੀ ਵਾਰ ਹੋਵੇਗਾ ਕਿ ਮੈਂ RR ਵਿਰੁੱਧ ਖੇਡਾਂਗਾ, ਪਰ ਮੈਂ ਮੈਦਾਨ 'ਤੇ ਜਜ਼ਬਾਤਾਂ ਨੂੰ ਹਾਵੀ ਨਹੀਂ ਹੋਣ ਦਿੰਦਾ। ਮੈਂ ਹਮੇਸ਼ਾ ਉਸ ਟੀਮ ਲਈ ਬੈਸਟ ਪ੍ਰਫਾਰਮ ਕਰਾਂਗਾ ਜਿਸ ਦੀ ਮੈਂ ਅਗਵਾਈ ਕਰਾਂਗਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
