ਇਕ-ਇਕ ਕਰਕੇ ਲੱਗੇ ਭੂਚਾਲ ਦੇ ਵਾਰ-ਵਾਰ ਝਟਕਿਆਂ ਨਾਲ ਕੰਬੀ ਧਰਤੀ, ਦਹਿਸ਼ਤ ''ਚ ਲੋਕ

Friday, Mar 20, 2026 - 02:19 PM (IST)

ਇਕ-ਇਕ ਕਰਕੇ ਲੱਗੇ ਭੂਚਾਲ ਦੇ ਵਾਰ-ਵਾਰ ਝਟਕਿਆਂ ਨਾਲ ਕੰਬੀ ਧਰਤੀ, ਦਹਿਸ਼ਤ ''ਚ ਲੋਕ

ਗੰਗਟੋਕ: ਭਾਰਤ ਦੇ ਹਿਮਾਲਿਆਈ ਰਾਜ ਸਿੱਕਮ ਵਿੱਚ ਸ਼ੁੱਕਰਵਾਰ ਤੜਕੇ ਭੂਚਾਲ ਦੇ ਦੋ ਲਗਾਤਾਰ ਝਟਕਿਆਂ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਅਧਿਕਾਰੀਆਂ ਮੁਤਾਬਕ ਰਾਜਧਾਨੀ ਗੰਗਟੋਕ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋਕਾਂ ਨੇ ਇਹ ਝਟਕੇ ਮਹਿਸੂਸ ਕੀਤੇ, ਜਿਸ ਤੋਂ ਬਾਅਦ ਕਈ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ, ਭੂਚਾਲ ਦੇ ਦੋਵੇਂ ਝਟਕੇ ਕੁਝ ਹੀ ਸਮੇਂ ਦੇ ਵਕਫੇ 'ਚ ਆਏ ਹਨ।

ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ

ਦੱਸ ਦੇਈਏ ਕਿ ਭੂਚਾਲ ਦਾ ਪਹਿਲਾ ਝਟਕਾ ਸਵੇਰੇ 4:26 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ ਰੀਕਟਰ ਸਕੇਲ 'ਤੇ 3.6 ਦਰਜ ਕੀਤੀ ਗਈ। ਇਸ ਦਾ ਕੇਂਦਰ ਗੰਗਟੋਕ ਤੋਂ 10.7 ਕਿਲੋਮੀਟਰ ਉੱਤਰ-ਪੱਛਮ ਵਿੱਚ ਜ਼ਮੀਨ ਤੋਂ 5 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਤੋਂ ਤੁਰੰਤ ਬਾਅਦ 2.7 ਤੀਬਰਤਾ ਦਾ ਦੂਜਾ ਝਟਕਾ ਲੱਗਿਆ, ਜਿਸ ਦਾ ਕੇਂਦਰ ਸ਼ਹਿਰ ਤੋਂ 11.2 ਕਿਲੋਮੀਟਰ ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਇਨ੍ਹਾਂ ਝਟਕਿਆਂ ਦੀ ਤੀਬਰਤਾ ਘੱਟ ਹੋਣ ਕਾਰਨ ਹਾਲੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। 

ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਦੇ ਕਿਸੇ ਵੀ ਹਿੱਸੇ ਤੋਂ ਜਾਇਦਾਦ ਨੂੰ ਨੁਕਸਾਨ ਪਹੁੰਚਣ ਦੀ ਕੋਈ ਸੂਚਨਾ ਨਹੀਂ ਮਿਲੀ। ਦੱਸਣਯੋਗ ਹੈ ਕਿ ਸਿੱਕਮ ਭੂਚਾਲ ਦੇ ਲਿਹਾਜ਼ ਨਾਲ ਕਾਫੀ ਸੰਵੇਦਨਸ਼ੀਲ ਖੇਤਰ (Seismic Zone) ਵਿੱਚ ਆਉਂਦਾ ਹੈ, ਜਿਸ ਕਾਰਨ ਅਜਿਹੇ ਝਟਕੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੇ ਰਹਿੰਦੇ ਹਨ।

ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News