ਦੁਨੀਆ ਦੀ ਸਭ ਤੋਂ ਭਾਰੀ ਔਰਤ ਦੀ ਸਰਜਰੀ ਰਹੀ ਸਫਲ

03/10/2017 1:34:39 PM

ਮੁੰਬਈ—ਦੁਨੀਆ ਦੀ ਸਭ ਤੋਂ ਭਾਰੀ ਔਰਤ 500 ਕਿਲੋਗ੍ਰਾਮ ਦੀ ਐਮਾਨ ਅਹਿਮਦ ਦੀ ਇੱਥੇ ਇਕ ਹਸਪਤਾਲ ''ਚ ਸਰਜਰੀ ਕੀਤੀ ਗਈ। ਉਸ ਨੂੰ ਪਿਛਲੇ ਮਹੀਨੇ ਇਲਾਜ ਲਈ ਮਿਸਰ ਤੋਂ ਇੱਥੇ ਲਿਆਇਆ ਗਿਆ ਸੀ। ਸੈਫੀ ਹਸਪਤਾਲ ਨੇ ਵੀਰਵਾਰ ਨੂੰ ਇਕ ਬਿਆਨ ''ਚ ਕਿਹਾ ਸੀ ਕਿ ਡਾਕਟਰਾਂ ਦੇ ਇਕ ਦਲ ਨੇ 7 ਮਾਰਚ ਨੂੰ ਭਾਰ ਘੱਟ ਕਰਨ ਲਈ ਐਮਾਨ ਦਾ ਲੈਪਰੋਸਕੋਪਿਕ ਸਲੀਵ ਗੈਸਟਰਿਕਟੋਮੀ ਕੀਤਾ। 36 ਸਾਲਾ ਐਮਾਨ ਨੂੰ ਹੁਣ ਤਰਲ ਭੋਜਨ ਦਿੱਤਾ ਜਾ ਰਿਹਾ ਹੈ।

ਹਸਪਤਾਲ ਨੇ ਕਿਹਾ ਕਿ ਉਨ੍ਹਾਂ ਦਾ ਇਲਾਜ ਕਰ ਰਹੀ ਮੈਡੀਕਲ ਟੀਮ ਉਨ੍ਹਾਂ ਨਾਲ ਜੁੜੀ ਹਰ ਬੀਮਰੀ ਦਾ ਇਲਾਜ ਕਰਨ ਅਤੇ ਜਲਦ ਤੋਂ ਜਲਦ ਉਨ੍ਹਾਂ ਦੇ ਮਿਸਰ ਵਾਪਸ ਜਾਣ ਤੱਕ ਉਨ੍ਹਾਂ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰੇਗੀ। ਐਮਾਨ ਨੂੰ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਮੁੰਬਈ ਲਿਆਇਆ ਗਿਆ ਸੀ। ਇੱਥੇ ਆਉਣ ਤੋਂ ਪਹਿਲਾਂ ਉਹ ਪਿਛਲੇ 25 ਸਾਲਾਂ ਤੋਂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੀ ਸੀ। ਉਨ੍ਹਾਂ ਦੀ ਇਸ ਯਾਤਰਾ ਲਈ ਵਿਸ਼ੇਸ਼ ਰੂਪ ਨਾਲ ਇਕ ਬੈੱਡ ਬਣਾਇਆ ਗਿਆ ਸੀ। ਹੁਣ ਐਮਾਨ ਦੀ ਸ਼ਹਿਰ ਦੇ ਬੈਰੀਐਟਰਿਕ ਸਰਜਨ ਮੁਫੱਜਲ ਲਕੜਵਾਲਾ ਅਤੇ ਉਸ ਦੀ ਟੀਮ ਦੀ ਅਗਵਾਈ ''ਚ ਦੇਖਭਾਲ ਕੀਤੀ ਜਾ ਰਹੀ ਹੈ।


Related News