ਸਵਾਮੀ ਦਾ ਤੰਜ- ਕਿਸਾਨ ਧਰਨੇ ’ਤੇ ਬੁਲਾਉਂਦੇ ਰਹੇ ਪਰ ਰਾਹੁਲ ਨੂੰ ਆਈ ‘ਨਾਨੀ ਦੀ ਯਾਦ’

12/29/2020 4:24:28 PM

ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਦੇਸ਼ ਯਾਤਰਾ ’ਤੇ ਹਨ। ਪਾਰਟੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਸੀ ਕਿ ਰਾਹੁਲ ਨਿੱਜੀ ਕਾਰਨਾਂ ਕਰਕੇ ਕੁਝ ਸਮੇਂ ਲਈ ਵਿਦੇਸ਼ ਗਏ ਹਨ। ਇਸ ਤੋਂ ਬਾਅਦ ਹੀ ਬੀ.ਜੇ.ਪੀ. ਹਮਲਾਵਰ ਹੈ। ਭਾਜਪਾ ਦੇ ਨੇਤਾ ਅਤੇ ਸੋਸ਼ਲ ਮੀਡੀਆ ਯੂਜ਼ਰਸ ਰਾਹੁਲ ਦੀ ਇਸ ਯਾਤਰਾ ’ਤੇ ਚੁਟਕੀ ਲੈ ਰਹੇ ਹਨ। ਹੁਣ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਰਾਹੁਲ ਗਾਂਧੀ ’ਤੇ ਤੰਜ ਕੱਸਿਆ ਹੈ। 

 

ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਟਵੀਟ ਕੀਤਾ, ‘ਕਿਸਾਨ ਕਹਿ ਰਹੇ ਹਨ ਕਿ ਰਾਹੁਲ ਬਾਬਾ ਨੂੰ ਕਿਸਾਨਾਂ ਦੇ ਧਰਨੇ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਰਾਹੁਲ ਬਾਬਾ ਨੂੰ ਨਾਨੀ ਯਾਦ ਆ ਗਈ।’ ਉਥੇ ਹੀ ਕੁਝ ਦਿਨ ਪਹਿਲਾਂ ਮੱਧ-ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸੀ, ‘ਕਾਂਗਰਸ ਇਧਰ ਆਪਣਾ 136ਵਾਂ ਸਥਾਪਨਾ ਦਿਵਸ ਮਨਾ ਰਹੀ ਹੈ ਅਤੇ ਰਾਹੁਲ ਜੀ ‘9 2 11’ ਹੋ ਗਏ।’ ਉਥੇ ਹੀ ਸੋਸ਼ਲ ਮੀਡੀਆ ’ਤੇ ਵੀ ਕਈ ਲੋਕਾਂ ਨੇ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਨੇ ਜੇਕਰ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ ਤਾਂ ਉਨ੍ਹਾਂ ਨੂੰ ਦੇਸ਼ ’ਚ ਰਹਿ ਕੇ ਆਵਾਜ਼ ਚੁੱਕਣੀ ਚਾਹੀਦੀ ਹੈ। 

ਦੱਸ ਦੇਈਏ ਕਿ ਪ੍ਰਧਾਨ ਦੀ ਗੈਰ-ਮੌਜੂਦਗੀ ’ਚ ਕੱਲ੍ਹ ਕਾਂਗਰਸ ਦਫ਼ਤਰ ’ਤੇ ਪਾਰਟੀ ਦਾ ਝੰਡਾ ਸੀਨੀਅਰ ਨੇਤਾ ਏ.ਕੇ. ਐਂਟਨੀ ਨੇ ਲਹਿਰਾਇਆ ਸੀ। ਇਸ ਦੌਰਾਨ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਨਾਨੀ ਨੂੰ ਮਿਲਣ ਇਟਲੀ ਗਏ ਹਨ। ਇਸ ਵਿਚ ਕੀ ਗਲਤ ਹੈ? ਹਰ ਕਿਸੇ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਹੱਕ ਹੈ। ਆਮਤੌਰ ’ਤੇ ਕਾਂਗਰਸ ਪ੍ਰਧਾਨ ਝੰਡਾ ਲਹਿਰਾਉਂਦੇ ਹਨ ਪਰ ਇਸ ਵਾਰ ਨਾ ਤਾਂ ਸੋਨੀਆ ਮੌਜੂਦ ਸਨ, ਨਾ ਹੀ ਰਾਹੁਲ। ਰਾਹੁਲ ਗਾਂਧੀ ਦੀ ਨਾਨੀ ਇਟਲੀ ’ਚ ਰਹਿੰਦੀ ਹੈ ਅਤੇ ਉਹ ਪਹਿਲਾਂ ਵੀ ਉਨ੍ਹਾਂ ਨੂੰ ਮਿਲਣ ਗਏ ਸਨ। 


Rakesh

Content Editor

Related News