ਕੋਰੋਨਾ ਦੀ ਜ਼ਿੰਮੇਦਾਰੀ ਗਡਕਰੀ ਨੂੰ ਸੌਂਪਣ ਮੋਦੀ, ਸੁਬਰਮਣੀਅਮ ਸਵਾਮੀ ਨੇ PMO ਨੂੰ ਕਿਹਾ ਯੂਜ਼ਲੈਸ
Thursday, May 06, 2021 - 05:18 AM (IST)
ਨਵੀਂ ਦਿੱਲੀ - ਦੇਸ਼ ਦਾ ਹਰ ਹਿੱਸਾ ਇਸ ਸਮੇਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਝੱਲ ਰਿਹਾ ਹੈ। ਰੋਜ਼ਾਨਾ ਇਨਫੈਕਸ਼ਨ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਅਜਿਹੇ ਵਿੱਚ ਦੇਸ਼ ਇੱਕ ਵਾਰ ਫਿਰ ਸਖ਼ਤ ਪਾਬੰਦੀਆਂ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਰਾਜ ਸਭਾ ਸੰਸਦ ਮੈਂਬਰ ਸੁਬਰਮਣੀਅਮ ਸਵਾਮੀ ਨੇ ਟਵੀਟ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਨਾਲ ਲੜਨ ਦੀ ਜ਼ਿੰਮੇਦਾਰੀ ਕੇਂਦਰੀ ਮੰਤਰੀ ਨਿਤੀਨ ਗਡਕਰੀ ਨੂੰ ਸੌਂਪਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ- ਕੋਰੋਨਾ 'ਤੇ ਉਧਵ ਬੋਲੇ- ਤੀਜੀ ਲਹਿਰ ਦਾ ਸਾਹਮਣਾ ਕਰਣ ਦੀ ਕਰ ਰਹੇ ਤਿਆਰੀ
ਰਾਜ ਸਭਾ ਸੰਸਦ ਮੈਂਬਰ ਨੇ ਆਪਣੇ ਟਵੀਟ ਵਿੱਚ ਲਿਖਿਆ, ਭਾਰਤ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚੇਗਾ ਕਿਉਂਕਿ ਉਸ ਨੇ ਇਸਲਾਮੀ ਹਮਲਾਵਰਾਂ ਅਤੇ ਬ੍ਰਿਟਿਸ਼ ਸਾਮਰਾਜੀਆਂ ਦਾ ਮੁਕਾਬਲਾ ਕੀਤਾ ਹੈ। ਜੇਕਰ ਅਸੀਂ ਜ਼ਰੂਰੀ ਕਦਮ ਨਾ ਚੁੱਕਾਂਗੇ ਤਾਂ ਸਾਨੂੰ ਇੱਕ ਹੋਰ ਲਹਿਰ ਦਾ ਸਾਮਣਾ ਕਰਣਾ ਪੈ ਸਕਦਾ ਹੈ, ਜੋ ਬੱਚਿਆਂ ਨੂੰ ਆਪਣੇ ਨਿਸ਼ਾਨੇ 'ਤੇ ਲਵੇਗਾ। ਪੀ.ਐੱਮ. ਮੋਦੀ ਨੂੰ ਅਜਿਹੇ ਵਿੱਚ ਇਸ ਲੜਾਈ ਦੀ ਜ਼ਿੰਮੇਦਾਰੀ ਨਿਤੀਨ ਗਡਕਰੀ ਨੂੰ ਦੇਣੀ ਚਾਹੀਦੀ ਹੈ। ਪੀ.ਐੱਮ.ਓ. 'ਤੇ ਨਿਰਭਰ ਰਹਿਣਾ ਬੇਕਾਰ ਹੈ।
ਇਹ ਵੀ ਪੜ੍ਹੋ- ਇਸ ਪਿੰਡ 'ਚ 10 ਦਿਨਾਂ 'ਚ ਹੋਈ 40 ਲੋਕਾਂ ਦੀ ਮੌਤ, ਵਜ੍ਹਾ ਕੋਰੋਨਾ ਜਾਂ ਫਿਰ ਕੁੱਝ ਹੋਰ
ਉਨ੍ਹਾਂ ਦੇ ਇਸ ਟਵੀਟ ਨੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਸੁਬਰਮਣੀਅਮ ਦੇ ਟਵੀਟ 'ਤੇ ਲੋਕਾਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਦੇ ਇਸ ਸੁਝਾਅ 'ਤੇ ਕਈ ਸਵਾਲ ਕੀਤੇ, ਜਿਸ ਦਾ ਉਨ੍ਹਾਂ ਨੇ ਜਵਾਬ ਵੀ ਦਿੱਤਾ। ਸੁਬਰਮਣੀਅਮ ਦੇ ਇਸ ਟਵੀਟ ਨੂੰ ਲੈ ਕੇ ਇੱਕ ਯੂਜ਼ਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਨਿਤੀਨ ਗਡਕਰੀ ਹੀ ਕਿਉਂ, ਜਿਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ, ਕੋਰੋਨਾ ਸੰਕਟ ਤੋਂ ਨਜਿੱਠਣ ਲਈ ਇੰਫਰਾਸਟਰਕਚਰ ਫਰੇਮਵਰਕ ਦੀ ਸਖ਼ਤ ਜ਼ਰੂਰਤ ਹੈ, ਜਿਸ ਵਿੱਚ ਨਿਤੀਨ ਗਡਕਰੀ ਨੇ ਖੁਦ ਨੂੰ ਸਾਬਤ ਕੀਤਾ ਹੈ।
ਇਹ ਵੀ ਪੜ੍ਹੋ- ਇਸ ਮੰਦਰ ‘ਚ ਮੁਫਤ ਮਿਲ ਰਹੀ ਆਕਸੀਜਨ, ਹਰ ਦਿਨ 50-60 ਸਿਲੰਡਰ ਲੈ ਜਾ ਰਹੇ ਲੋਕ
ਉਥੇ ਹੀ ਪੀ.ਐੱਮ.ਓ. ਨੂੰ ਲੈ ਕੇ ਉੱਠੇ ਸਵਾਲਾਂ ਦੇ ਜਵਾਬ ਵਿੱਚ ਸੁਬਰਮਣੀਅਮ ਨੇ ਕਿਹਾ ਕਿ PMO ਇੱਕ ਵਿਭਾਗ ਹੈ, ਨਾ ਕਿ ਪ੍ਰਧਾਨ ਮੰਤਰੀ ਖੁਦ। ਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।