ਭਾਜਪਾ 220-230 ਸੀਟਾਂ ਜਿੱਤੀ ਤਾਂ PM ਨਹੀਂ ਬਣਨਗੇ ਨਰਿੰਦਰ ਮੋਦੀ: ਸਵਾਮੀ

Thursday, May 02, 2019 - 11:59 AM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਹੈਰਾਨ ਕਰਨ ਵਾਲਾ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਾਜਪਾ 220-230 ਸੀਟਾਂ ਤੱਕ ਜਿੱਤਦੀ ਹੈ ਤਾਂ ਸੰਭਵ ਹੈ ਕਿ ਨਰਿੰਦਰ ਮੋਦੀ ਦੋਬਾਰਾ ਪ੍ਰਧਾਨ ਮੰਤਰੀ ਨਾ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਅੰਕੜਾ 230 ਦੇ ਨੇੜੇ ਪਹੁੰਚੇਗਾ। ਐੱਨ. ਡੀ. ਏ. ਨਾਲ ਦੂਜੀਆਂ ਸਹਿਯੋਗੀ ਪਾਰਟੀਆਂ ਲਗਭਗ 30 ਸੀਟਾਂ ਜਿੱਤਣਗੀਆਂ। ਇਸ ਦਾ ਮਤਲਬ ਐੱਨ. ਡੀ. ਏ. ਦੀਆਂ 250 ਸੀਟਾਂ ਆਉਣੀਆਂ ਤੈਅ ਹਨ। ਸਰਕਾਰ ਬਣਾਉਣ ਲਈ ਸਾਨੂੰ 30-40 ਸੀਟਾਂ ਦੀ ਜ਼ਰੂਰਤ ਹੋਰ ਪਵੇਗੀ। ਅਜਿਹੀ ਸਥਿਤੀ 'ਚ ਮੋਦੀ ਪੀ. ਐੱਮ. ਬਣਨਗੇ। ਇਹ ਨਵੀਆਂ ਸਹਿਯੋਗੀ ਪਾਰਟੀਆਂ 'ਤੇ ਨਿਰਭਰ ਕਰੇਗਾ। ਜੇਕਰ ਉਨ੍ਹਾਂ ਨੇ ਕਿਹਾ ਹੈ ਕਿ ਉਹ ਮੋਦੀ ਨੂੰ ਸਵੀਕਾਰ ਨਹੀਂ ਕਰਨਗੇ ਤਾਂ ਮੁਸ਼ਕਿਲ ਹੋ ਸਕਦੀ ਹੈ।

ਇਸ ਤੋਂ ਇਲਾਵਾ ਸਵਾਮੀ ਨੇ ਕਿਹਾ- ਚੋਣਾਂ ਤੋਂ ਬਾਅਦ ਬਸਪਾ (ਬਹੁਜਨ ਸਮਾਜ ਪਾਰਟੀ) ਜਾਂ ਬੀਜਦ (ਬੀਜੂ ਜਨਤਾ ਦਲ) ਸਰਕਾਰ ਬਣਾਉਣ 'ਚ ਮਦਦ ਕਰ ਸਕਦੇ ਹਨ। ਇਸ 'ਚ ਪਰੇਸ਼ਾਨੀ ਇਹ ਹੈ ਕਿ ਬੀਜਦ ਮੁਖੀ ਨਵੀਨ ਪਟਨਾਇਕ ਕਹਿ ਚੁੱਕੇ ਹਨ ਕਿ ਮੋਦੀ ਦੋਬਾਰਾ ਪੀ. ਐੱਮ. ਨਹੀਂ ਬਣਨਾ ਚਾਹੁੰਦੇ। ਬਸਪਾ ਮੁਖੀ ਮਾਇਆਵਤੀ ਨੇ ਹੁਣ ਤੱਕ ਕੁਝ ਵੀ ਸਾਫ ਨਹੀਂ ਦੱਸਿਆ ਹੈ, ਕਿਉਂਕਿ ਯੂ. ਪੀ. 'ਚ ਸਪਾ-ਬਸਪਾ ਦਾ ਮੁਕਾਬਲਾ ਭਾਜਪਾ ਨਾਲ ਹੈ। ਇਸ ਲਈ ਇਸ 'ਚ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਉਹ ਸਰਕਾਰ 'ਚ ਲੀਡਰਸ਼ਿਪ ਬਦਲਣ ਦੀ ਸ਼ਰਤ ਰੱਖ ਦੇਵੇ। ਮੋਦੀ ਨਹੀਂ ਤਾਂ ਕੀ ਨਿਤਿਨ ਗਡਕਰੀ ਪੀ. ਐੱਮ. ਹੋ ਸਕਦੇ ਹਨ। ਇਸ ਸਵਾਲ 'ਤੇ ਸਵਾਮੀ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਬਹੁਤ ਚੰਗਾ ਹੋਵੇਗਾ। ਗਡਕਰੀ ਵੀ ਮੋਦੀ ਦੀ ਤਰ੍ਹਾਂ ਯੋਗ ਵਿਅਕਤੀ ਹੈ।


Iqbalkaur

Content Editor

Related News