ਗਾਇਕ ਦਲੇਰ ਮਹਿੰਦੀ ਨਾਲ ਜੁੜੇ ਵਿਵਾਦ ''ਤੇ ਪੁੱਤਰ ਗੁਰਦੀਪ ਮਹਿੰਦੀ ਦਾ ਪਹਿਲਾ ਬਿਆਨ

Saturday, Oct 24, 2026 - 07:22 PM (IST)

ਗਾਇਕ ਦਲੇਰ ਮਹਿੰਦੀ ਨਾਲ ਜੁੜੇ ਵਿਵਾਦ ''ਤੇ ਪੁੱਤਰ ਗੁਰਦੀਪ ਮਹਿੰਦੀ ਦਾ ਪਹਿਲਾ ਬਿਆਨ

ਐਂਟਰਟੇਨਮੈਂਟ ਡੈਸਕ : ਗੁਰਦੀਪ ਮਹਿੰਦੀ ਨੇ ਆਪਣੇ ਪਿਤਾ ਦਲੇਰ ਮਹਿੰਦੀ ਨਾਲ ਜੁੜੇ ਹਾਲੀਆ ਵਿਵਾਦ 'ਤੇ ਆਪਣਾ ਪਹਿਲਾ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਪੂਰੀ ਘਟਨਾ ਨੂੰ ਬਹੁਤ ਦੁਖਦਾਈ ਅਤੇ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਜਦੋਂ ਇਹ ਵਿਵਾਦ ਹੋਇਆ ਤਾਂ ਉਹ ਭਾਰਤ ਤੋਂ ਬਾਹਰ ਸਨ। ਵਾਪਸ ਆ ਕੇ ਜਦੋਂ ਉਹ ਆਪਣੇ ਪਿਤਾ ਨੂੰ ਮਿਲੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ, ਤਾਂ ਉਨ੍ਹਾਂ ਨੇ ਹਮੇਸ਼ਾ ਵਾਂਗ ਪੰਜਾਬੀ ਸਕਾਰਾਤਮਕ ਅੰਦਾਜ਼ ਵਿੱਚ ਕਿਹਾ, "ਪੁੱਤ ਫਸਟ ਕਲਾਸ, ਮੈਂ ਠੀਕ ਹਾਂ"। ਗੁਰਦੀਪ ਮੁਤਾਬਕ, ਉਨ੍ਹਾਂ ਨੇ ਇੱਕ ਪ੍ਰੋਗਰਾਮ ਦੌਰਾਨ ਇਹੀ ਗੱਲ ਸਾਂਝੀ ਕੀਤੀ ਸੀ ਕਿਉਂਕਿ ਪੰਜਾਬੀ ਸੁਭਾਅ ਮੁਤਾਬਕ ਗੱਲਾਂ ਨੂੰ ਹੱਸਦੇ ਹੋਏ ਟਾਲ ਦਿੱਤਾ ਜਾਂਦਾ ਹੈ, ਪਰ ਮੀਡੀਆ ਵਿੱਚ ਇਸ ਖ਼ਬਰ ਨੂੰ ਇੱਕ ਵੱਖਰੀ ਹੀ ਦਿਸ਼ਾ ਦੇ ਦਿੱਤੀ ਗਈ।

 
 
 
 
 
 
 
 
 
 
 
 
 
 
 
 

A post shared by Gurdeep Mehndi (@gurdeepmehndi)

ਗੁਰਦੀਪ ਨੇ ਸਪੱਸ਼ਟ ਕੀਤਾ ਕਿ ਇਸ ਸਥਿਤੀ ਕਾਰਨ ਪਰਿਵਾਰ ਯਕੀਨੀ ਤੌਰ 'ਤੇ ਤਣਾਅ ਵਿੱਚ ਹੈ, ਪਰ ਸਾਰੇ ਮਿਲ ਕੇ ਇਸ ਸਥਿਤੀ ਨਾਲ ਨਜਿੱਠ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਔਖੇ ਸਮੇਂ ਸਾਥ ਦੇਣ ਲਈ ਆਮ ਲੋਕਾਂ, ਫ਼ਿਲਮ ਇੰਡਸਟਰੀ ਅਤੇ ਆਪਣੇ ਚਾਚਾ ਜੀ ਮੀਕਾ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਆਪਣਾ ਪਿਆਰ ਅਤੇ ਸਮਰਥਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਆਪਣੇ ਪਿਤਾ ਦੇ ਅੰਦਾਜ਼ ਵਿੱਚ "ਰੱਬ ਰਾਖਾ" ਕਹਿ ਕੇ ਆਪਣਾ ਬਿਆਨ ਖ਼ਤਮ ਕੀਤਾ।

ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਐਤਵਾਰ ਨੂੰ ਉਤਰਾਖੰਡ ਦੇ ਨਵੀਂ ਟਿਹਰੀ ਵਿੱਚ 'ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ' ਵਿੱਚ ਜਦੋਂ ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ ਤਾਂ ਉਦੋਂ ਉਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਨੂੰ ਵਿਚਕਾਰ ਹੀ ਟੋਕਿਆ ਅਤੇ ਦੋਸ਼ ਲਗਾਇਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਹਨ, ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹੋ ਹੋ ਗਿਆ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Shubam Kumar

Content Editor

Related News