ਫਿਲਮ ‘ਪ੍ਰਹਾਰ’ ਦੀ ਸਕ੍ਰੀਨਿੰਗ 'ਚ ਲੱਗਾ ਸਿਤਾਰਿਆਂ ਦਾ ਮੇਲਾ

Saturday, Oct 17, 2026 - 03:03 PM (IST)

ਫਿਲਮ ‘ਪ੍ਰਹਾਰ’ ਦੀ ਸਕ੍ਰੀਨਿੰਗ 'ਚ ਲੱਗਾ ਸਿਤਾਰਿਆਂ ਦਾ ਮੇਲਾ

ਐਂਟਰਟੇਨਮੈਂਟ ਡੈਸਕ - ਮੁੰਬਈ ਵਿਚ ਫ਼ਿਲਮ ‘ਪ੍ਰਹਾਰ-ਦਿ ਉੱਜਵਲ ਨਿਕਮ ਸਟੋਰੀ’ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਖ਼ਾਸ ਮੌਕੇ ’ਤੇ ਫ਼ਿਲਮ ਦੀ ਸਟਾਰ ਕਾਸਟ ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਨਾਲ ਕਈ ਮਸ਼ਹੂਰ  ਸ਼ਖ਼ਸੀਅਤਾਂ ਅਤੇ ਫ਼ਿਲਮੀ ਸਿਤਾਰੇ ਸ਼ਾਮਲ ਹੋਏ। ਉੱਥੇ ਹੀ, ਡਾਇਰੈਕਟਰ ਦਿਨੇਸ਼ ਵਿਜਾਨ ਪਤਨੀ ਪ੍ਰਮੀਤਾ ਤੰਵਰ ਨਾਲ ਸ਼ਾਮਲ ਹੋਏ। ਸਕ੍ਰੀਨਿੰਗ ’ਤੇ ਸਿਕੰਦਰ ਖ਼ੇਰ ਵੀ ਪਹੁੰਚੇ।

ਮੈਡੋਕ ਫਿਲਮਜ਼ ਦੇ ਬੈਨਰ ਹੇਠ ਦਿਨੇਸ਼ ਵਿਜਾਨ ਦੁਆਰਾ ਨਿਰਮਾਣਿਤ ਇਹ ਫਿਲਮ ਪ੍ਰਸਿੱਧ ਸਰਕਾਰੀ ਵਕੀਲ ਉਜਵਲ ਨਿਕਮ ਦੁਆਰਾ ਅਜਮਲ ਕਸਾਬ ਕੇਸ ਅਤੇ 1993 ਦੇ ਬੰਬਈ ਧਮਾਕਿਆਂ ਦੌਰਾਨ ਨਿਭਾਈ ਗਈ ਇਨਸਾਫ਼ ਦੀ ਅਹਿਮ ਭੂਮਿਕਾ 'ਤੇ ਕੇਂਦਰਿਤ ਹੈ। ਉਜਵਲ ਨਿਕਮ ਦੀ ਭੂਮਿਕਾ ਵਿੱਚ ਰਾਜਕੁਮਾਰ ਰਾਵ ਨੇ ਬਹਤੁ ਹੀ ਸੰਜਮ ਅਤੇ ਸੰਜੀਦਗੀ ਨਾਲ ਅਦਾਕਾਰੀ ਕੀਤੀ ਹੈ। ਇਸ ਫਿਲਮ ਵਿੱਚ ਸਿਕੰਦਰ ਖੇਰ (ਬਚਾਅ ਪੱਖ ਦੇ ਵਕੀਲ), ਵਾਮੀਕਾ ਗੱਬੀ (ਉਜਵਲ ਦੀ ਪਤਨੀ ਜੋਤੀ) ਅਤੇ ਆਸ਼ੀਸ਼ ਵਿਦਿਆਰਥੀ (ਜੱਜ ਐੱਮ. ਐੱਲ. ਤਾਹਿਲਿਆਨੀ) ਦੀ ਭੂਮਿਕਾ ਨਿਭਾਅ ਰਹੇ ਹਨ।


author

cherry

Content Editor

Related News