ਵਿਦਿਆਰਥੀਆਂ ਨੂੰ ਮਿਲ ਰਿਹਾ ਸੀ ਕਿਤਾਬੀ ਗਿਆਨ, ਨਵੀਂ ਸਿੱਖਿਆ ਨੀਤੀ ਨਾਲ ਆਏਗੀ ਤਬਦੀਲੀ : PM ਮੋਦੀ
Friday, May 12, 2023 - 01:53 PM (IST)

ਗਾਂਧੀਨਗਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਹਿਲੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਮਿਲਦਾ ਸੀ ਪਰ ਨਵੀਂ ਸਿੱਖਿਆ ਨੀਤੀ ਇਸ 'ਚ ਤਬਦੀਲੀ ਲਿਆਏਗੀ। ਅਖਿਲ ਭਾਰਤੀ ਸਿੱਖਿਆ ਮਹਾਸੰਘ ਦੇ 29ਵੇਂ ਦੋ ਸਾਲਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਗੂਗਲ ਡਾਟਾ ਅਤੇ ਸੂਚਨਾ ਦੇ ਸਕਦਾ ਹੈ ਪਰ ਅਧਿਆਪਕਾਂ ਦੀ ਭੂਮਿਕਾ ਵਿਦਿਆਰਥੀਆਂ ਦੇ ਮਾਰਗਦਰਸ਼ਕ ਦੀ ਹੁੰਦੀ ਹੈ। ਪੀ.ਐੱਮ. ਮੋਦੀ ਨੇ ਕਿਹਾ,''ਅੱਜ ਭਾਰਤ 21ਵੀਂ ਸਦੀ ਦੀਆਂ ਆਧੁਨਿਕ ਜ਼ਰੂਰਤਾਂ ਅਨੁਸਾਰ ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕਰ ਰਿਹਾ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਇਸੇ ਨੂੰ ਧਿਆਨ 'ਚ ਰੱਖਦੇ ਹੋਏ ਬਣਾਈ ਗਈ ਹੈ। ਅਸੀਂ ਇੰਨੇ ਸਾਲਾਂ ਤੋਂ ਸਕੂਲਾਂ 'ਚ ਪੜ੍ਹਾਈ ਦੇ ਨਾਮ 'ਤੇ ਆਪਣੇ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇ ਰਹੇ ਸੀ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਉਸ ਪੁਰਾਣੀ ਅਪ੍ਰਸੰਗਿਕ ਵਿਵਸਥਾ ਨੂੰ ਬਦਲ ਰਹੀ ਹੈ।''
ਇਹ ਵੀ ਪੜ੍ਹੋ : ਗੋਲਡੀ-ਲਾਰੈਂਸ ਗਿਰੋਹ ਦੇ ਜ਼ਬਰਨ ਵਸੂਲੀ ਮਾਡਿਊਲ ਦਾ ਪਰਦਾਫਾਸ਼, ਨਾਬਾਲਗਾਂ ਦਾ ਹੋ ਰਿਹੈ ਇਸਤੇਮਾਲ
ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਆਪਣੇ ਜੀਵਨ 'ਚ ਕਦੇ ਅਧਿਆਪਕ ਨਹੀਂ ਰਹੇ ਪਰ ਪੂਰੀ ਉਮਰ ਵਿਦਿਆਰਥੀ ਜ਼ਰੂਰ ਰਹੇ ਹਨ, ਜਿਨ੍ਹਾਂ ਨੇ ਸਮਾਜਿਕ ਸਥਿਤੀਆਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਵੱਖ-ਵੱਖ ਨੇਤਾਵਾਂ ਨਾਲ ਉਨ੍ਹਾਂ ਦੀਆਂ ਬੈਠਕਾਂ ਦੌਰਾਨ ਉਨ੍ਹਾਂ 'ਚੋਂ ਕੁਝ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਅਧਿਆਪਕ ਭਾਰਤ ਤੋਂ ਸਨ ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ