ਪ੍ਰੱਗਿਆ ਦੇ ਯੂਨੀਵਰਸਿਟੀ ਪੁੱਜਣ ’ਤੇ ਵਿਦਿਆਰਥੀਆਂ ਨੇ ਕਿਹਾ-‘ਅੱਤਵਾਦੀ ਵਾਪਸ ਜਾਓ’

Thursday, Dec 26, 2019 - 11:01 PM (IST)

ਪ੍ਰੱਗਿਆ ਦੇ ਯੂਨੀਵਰਸਿਟੀ ਪੁੱਜਣ ’ਤੇ ਵਿਦਿਆਰਥੀਆਂ ਨੇ ਕਿਹਾ-‘ਅੱਤਵਾਦੀ ਵਾਪਸ ਜਾਓ’

ਭੋਪਾਲ – ਭਾਜਪਾ ਦੀ ਲੋਕ ਸਭਾ ਦੀ ਮੈਂਬਰ ਅਤੇ ਮਾਲੇਗਾਂਵ ਬੰਬ ਧਮਾਕਾ ਮਾਮਲੇ ਵਿਚ ਮੁਲਜ਼ਮ ਪ੍ਰੱਗਿਆ ਠਾਕੁਰ ਵੀਰਵਾਰ ਭੋਪਾਲ ਸਥਿਤ ਮਾਖਨ ਲਾਲ ਚਤੁਰਵੇਦੀ ਯੂਨੀਵਰਸਿਟੀ ਪਹੁੰਚੀ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਵਿਦਿਆਰਥੀਆਂ ਨੇ ‘ਅੱਤਵਾਦੀ ਵਾਪਸ ਜਾਓ’ ਅਤੇ ‘ਪ੍ਰੱਗਿਆ ਠਾਕੁਰ ਗੋ ਬੈਕ’ ਦੇ ਨਾਅਰੇ ਲਾਏ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਉਸ ਵਿਚ ਪ੍ਰੱਗਿਆ ਠਾਕੁਰ ਵਿਦਿਆਰਥੀਆਂ ਦਰਮਿਆਨ ਘਿਰੀ ਨਜ਼ਰ ਆਉਂਦੀ ਹੈ। ਵਿਦਿਆਰਥੀਆਂ ਦੇ ਵਿਰੋਧ ਅਤੇ ਨਾਅਰੇਬਾਜ਼ੀ ਕਾਰਣ ਪ੍ਰੱਗਿਆ ਇੰਨੀ ਗੁੱਸੇ ਵਿਚ ਆ ਗਈ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਗੱਦਾਰ ਤੱਕ ਕਹਿ ਦਿੱਤਾ।

ਅਸਲ ਵਿਚ ਪ੍ਰੱਗਿਆ ਹਾਜ਼ਰੀ ਦੇ ਮੁੱਦੇ ’ਤੇ ਧਰਨੇ ’ਤੇ ਬੈਠੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕਰਨ ਲਈ ਆਈ ਸੀ। ਵਿਰੋਧ ਹੋਣ ’ਤੇ ਪ੍ਰੱਗਿਆ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਕ ਸੰਸਦ ਮੈਂਬਰ ਨੂੰ ਅੱਤਵਾਦੀ ਕਿਹਾ ਹੈ, ਜੋ ਗੈਰ-ਕਾਨੂੰਨੀ ਅਤੇ ਅਸ਼ੋਭਨੀਕ ਹੈ।


author

Inder Prajapati

Content Editor

Related News