ਬਦਲਾ ਲੈਣ ਲਈ 12ਵੀਂ ਦੇ ਵਿਦਿਆਰਥੀ ਨੇ ਕੀਤਾ 9ਵੀਂ ਦੀ ਵਿਦਿਆਰਥਣ ਦਾ ਕਤਲ
Monday, Mar 18, 2019 - 01:34 PM (IST)
ਨਵੀਂ ਦਿੱਲੀ— ਟਿਊਸ਼ਨ ਪੜ੍ਹਨ ਦੌਰਾਨ ਹੋਏ ਝਗੜੇ ਦਾ ਬਦਲਾ ਲੈਣ ਲਈ 12ਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ਨੇ 9ਵੀਂ ਦੀ ਵਿਦਿਆਰਥਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮਲਾ ਸ਼ਾਹਦਰਾ ਇਲਾਕੇ ਦਾ ਹੈ। ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਵੈਲਕਮ ਮੈਟਰੋ ਸਟੇਸ਼ਨ ਨੇੜੇ ਇਕ ਉਸਾਰੀ ਅਧੀਨ ਇਮਾਰਤ 'ਚ ਦਿੱਤਾ।
ਵਿਦਿਆਰਥਣ ਦੇ ਮਾਪਿਆਂ ਨੇ ਜਦੋਂ ਸ਼ਾਹਦਰਾ ਥਾਣੇ 'ਚ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਤਾਂ ਪੁਲਸ ਮੁਲਜ਼ਮ ਤੱਕ ਪੁੱਜੀ। ਐਤਵਾਰ ਨੂੰ ਉਸ ਦੀ ਨਿਸ਼ਾਨਦੇਹੀ 'ਤੇ ਹੀ ਵਿਦਿਆਰਥਣ ਦੀ ਲਾਸ਼ ਪ੍ਰਾਪਤ ਕੀਤੀ ਗਈ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਵਿਦਿਆਰਥਣ ਨੂੰ ਨਸ਼ੇ ਵਾਲਾ ਪਦਾਰਥ ਪਿਲਾ ਕੇ ਉਸ ਨਾਲ ਜ਼ਬਰ ਜ਼ਨਾਹ ਮਗਰੋਂ ਉਸ ਦਾ ਕਤਲ ਕੀਤਾ ਗਿਆ ਹੈ।
