ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ

04/20/2023 4:50:43 AM

ਨਵੀਂ ਦਿੱਲੀ (ਭਾਸ਼ਾ): ਉੱਚ ਵਿੱਦਿਅਕ ਅਦਾਰੇ ਛੇਤੀ ਹੀ ਸਮਾਜਿਕ ਤੇ ਆਰਥਿਕ ਰੂਪ ਤੋਂ ਕਮਜ਼ੋਰ ਤਬਕੇ ਦੇ ਵਿਦਿਆਰਥੀਆਂ ਦੀ ਮਦਦ ਲਈ "ਪੜ੍ਹਾਈ ਦੇ ਨਾਲ ਕਮਾਈ" ਯੋਜਨਾ ਸ਼ੁਰੂ ਕਰ ਸਕਦੇ ਹਨ, ਤਾਂ ਜੋ ਅਜਿਹੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਮੁਸ਼ਕਲ ਨਾ ਆਵੇ। UGC ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਬੇਹੱਦ ਸ਼ਰਮਨਾਕ! ਨੌਜਵਾਨ ਨੇ ਦੱਖਣੀ ਕੋਰੀਆ ਤੋਂ ਭਾਰਤ ਆਈ ਬਲਾਗਰ ਨਾਲ ਕੀਤੀ 'ਗ਼ਲਤ ਹਰਕਤ', ਵੀਡੀਓ ਵਾਇਰਲ

UGC ਨੇ ਪ੍ਰਸਤਾਅ ਕੀਤਾ ਹੈ ਕਿ ਉੱਚ ਵਿੱਦਿਅਕ ਅਦਾਰੇ ਆਪਣੇ ਕੈਂਪਸ ਵਿਚ ਵੱਖ-ਵੱਖ ਵਿਭਾਗਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੇ ਅਜਿਹੇ ਘੱਟ ਸਮੇਂ ਦੇ ਮੌਕੇ ਪ੍ਰਦਾਨ ਕਰ ਸਕਦੇ ਹਨ। ਵਿੱਦਿਅਕ ਅਦਾਰਿਆਂ ਵਿਚ ਸਮਾਜਿਕ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿਦਿਾਰਥੀਆਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਲਈ ਕਮਿਸ਼ਨ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਅਜਿਹੇ ਕੰਮ ਕਰਨ ਲਈ ਪੈਸੇ ਘੰਟੇ ਦੇ ਹਿਸਾਬ ਨਾਲ ਇਕਮੁਸ਼ਤ ਰਾਸ਼ੀ ਦੇ ਰੂਪ 'ਚ ਨਿਰਧਾਰਿਤ ਹੋਣਗੇ ਤੇ ਇਹ ਸਮਾਂ ਪ੍ਰਤੀ ਮਹੀਨੇ 20 ਦਿਨ ਤੇ ਪ੍ਰਤੀ ਹਫ਼ਤੇ 20 ਘੰਟੇ ਹੋਵੇਗਾ। UGC ਨੇ ਕਿਹਾ ਹੈ ਕਿ ਇਸ ਤਹਿਤ ਕੰਮ ਕਰਨ ਦਾ ਮੌਕਾ ਵਿਦਿਆਰਥੀਆਂ ਨੂੰ ਜਮਾਤ ਤੋਂ ਬਾਅਦ ਮਿਲੇਗਾ। 

ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ

ਇਸ ਵਿਚ ਕਿਹਾ ਗਿਆ ਹੈ ਕਿ ਪੜ੍ਹਾਈ ਦੇ ਨਾਲ ਕਮਾਈ ਯੋਜਨਾ ਦਾ ਮਕਸਦ ਸਮਾਜਿਕ ਤੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਕਮਾਈ ਕਰਨ ਤੇ ਕੌਸ਼ਲ ਤੇ ਸਮਰੱਥਾ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਨਾ ਹੈ। ਕਮਿਸ਼ਨ ਨੇ ਇਸ ਬਾਰੇ ਕੰਮ ਕਰਨ ਦੇ ਮੌਕਿਆਂ ਨੂੰ ਲੈ ਕੇ ਕੁੱਝ ਸੇਵਾਵਾਂ ਸੂਚੀਬੱਧ ਕੀਤੀਆਂ ਹਨ, ਜਿਨ੍ਹਾਂ ਵਿਚ ਖੋਜ ਪ੍ਰਾਜੈਕਟਾਂ ਵਿਚ ਕੰਮ, ਲਾਈਬ੍ਰੇਰੀ ਨਾਲ ਜੁੜੇ ਕੰਮ, ਕੰਪਿਊਟਰ ਸੇਵਾ, ਡਾਟਾ ਐਂਟਰੀ, ਲੈਬ ਸਹਾਇਕ ਆਦਿ ਸ਼ਾਮਲ ਹਨ। ਇਹ ਦਿਸ਼ਾ ਨਿਰਦੇਸ਼ ਨਵੀਂ ਕੌਮੀ ਸਿੱਖਿਆ ਨੀਤੀ 2020 ਦੀ ਤਰਜ਼ 'ਤੇ ਤਿਆਰ ਕੀਤੇ ਗਏ ਹਨ, ਜਿਸ ਵਿਚ ਸਮਾਜਿਕ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ 'ਤੇ ਜ਼ੋਰ ਦਿੱਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News