ਕੋਚ ਦਾ ਸ਼ਰਮਨਾਕ ਕਾਰਨਾਮਾ, ਖਿਡਾਰੀ ਵਿਦਿਆਰਥੀਆਂ ਨੂੰ ਬੂਟ-ਥੱਪੜਾਂ ਨਾਲ ਕੁੱਟਿਆ

Friday, Oct 13, 2017 - 04:31 PM (IST)

ਕੋਚ ਦਾ ਸ਼ਰਮਨਾਕ ਕਾਰਨਾਮਾ, ਖਿਡਾਰੀ ਵਿਦਿਆਰਥੀਆਂ ਨੂੰ ਬੂਟ-ਥੱਪੜਾਂ ਨਾਲ ਕੁੱਟਿਆ

ਰੇਵਾੜੀ— ਇੱਥੋਂ ਮੁਰਥਲ ਸੋਨੀਪਤ ਗਏ ਖੋ-ਖੋ ਟੀਮ ਦੇ 2 ਖਿਡਾਰੀਆਂ ਦੀ ਉਨ੍ਹਾਂ ਦੇ ਹੀ ਕੋਚ ਵੱਲੋਂ ਬੂਟਾਂ ਅਤੇ ਥੱਪੜਾਂ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਗਰਮਾ ਗਿਆ ਹੈ। ਇਸ ਕੁੱਟਮਾਰ ਦਾ ਉੱਥੇ ਮੌਜੂਦ ਹੋਰ ਖਿਡਾਰੀਆਂ ਵੱਲੋਂ ਬਣਾਇਆ ਗਿਆ ਵੀਡੀਓ ਜਦੋਂ ਜਨਤਕ ਹੋਇਆ ਤਾਂ ਹੰਗਾਮਾ ਖੜ੍ਹਾ ਹੋ ਗਿਆ ਅਤੇ ਮਾਤਾ-ਪਿਤਾ ਰੋਸ 'ਚ ਆ ਗਏ। ਮਜ਼ਬੂਰ ਹੋ ਕੇ ਸਕੂਲ ਪ੍ਰਬੰਧਨ ਕਮੇਟੀ ਨੇ ਕੋਚ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਵਾਇਰਲ ਵੀਡੀਓ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।PunjabKesariਜਾਣਕਾਰੀ ਅਨੁਸਾਰ ਰੇਵਾੜੀ ਦੇ ਯੂਰੋ ਇੰਟਰਨੈਸ਼ਨਲ ਸਕੂਲ ਦੇ ਖੋ-ਖੋ ਖਿਡਾਰੀਆਂ ਦੀ ਇਕ ਟੀਮ ਸੀ.ਬੀ.ਐੱਸ.ਈ. ਵੱਲੋਂ ਮੁਰਥਲ ਸੋਨੀਪਤ 'ਚ ਆਯੋਜਿਤ ਮੁਕਾਬਲੇ 'ਚ ਹਿੱਸਾ ਲੈਣ ਇਕ ਅਕਤੂਬਰ ਨੂੰ ਗਈ ਸੀ। ਟੀਮ ਦੇ ਕੋਚ ਅਜੀਤ ਸਿੰਘ ਸਨ। ਮੁਕਾਬਲਾ 3 ਅਕਤੂਬਰ ਨੂੰ ਖਤਮ ਹੋਇਆ। ਮੁਰਥਲ 'ਚ ਜਿਸ ਜਗ੍ਹਾ 'ਤੇ ਇਹ ਟੀਮ ਰੁਕੀ ਹੋਈ ਸੀ, ਉਸੇ ਦੌਰਾਨ ਕੁਝ ਵਿਦਿਆਰਥੀਆਂ ਨੇ ਆਪਸ 'ਚ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਦੋਵੇਂ ਵਿਦਿਆਰਥੀ ਅਧਿਆਪਕ ਅਜੀਤ ਸਿੰਘ ਕੋਲ ਸ਼ਿਕਾਇਤ ਲੈ ਕੇ ਪੁੱਜੇ। ਇੱਥੇ ਬੱਚਿਆਂ ਅਤੇ ਅਧਿਆਪਕ 'ਚ ਵੀ ਕਹਾਸੁਣੀ ਹੋਈ। ਜਿਸ ਤੋਂ ਬਾਅਦ ਅਜੀਤ ਸਿੰਘ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਨੇ ਆਪਣੇ ਹੱਥ 'ਚ ਬੂਟ ਫੜ ਕੇ ਇਕ ਵਿਦਿਆਰਥੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਦੀ ਗਲ੍ਹ 'ਤੇ ਬੂਟਾਂ ਨਾਲ ਕਈ ਵਾਰ ਕੀਤੇ। ਵਿਦਿਆਰਥੀ ਵਾਰ-ਵਾਰ ਆਪਣੀ ਸਫ਼ਾਈ ਦਿੰਦਾ ਰਿਹਾ ਪਰ ਕੋਚ ਕੁੱਟਮਾਰ ਕਰਦਾ ਰਿਹਾ। ਉਸ ਤੋਂ ਬਾਅਦ ਦੂਜੇ ਵਿਦਿਆਰਥੀ ਦੀ ਵਾਰੀ ਆ ਗਈ। ਕੋਚ ਨੇ ਦੂਜੇ ਵਿਦਿਆਰਥੀ 'ਤੇ ਥੱਪੜਾਂ ਦੀ ਬੌਛਾਰ ਕਰ ਦਿੱਤੀ। ਇਸ ਸਾਰੇ ਘਟਨਾਕ੍ਰਮ ਦੀ ਉੱਥੇ ਮੌਜੂਦ ਇਕ ਹੋਰ ਖਿਡਾਰੀ ਵਿਦਿਆਰਥੀ ਚੁੱਪਚਾਪ ਵੀਡੀਓ ਬਣਾਉਂਦਾ ਰਿਹਾ। PunjabKesari
4 ਅਕਤੂਬਰ ਨੂੰ ਖੋ-ਖੋ ਟੀਮ ਰੇਵਾੜੀ ਵਾਪਸ ਆਈ। ਪੀੜਤ ਵਿਦਿਆਰਥੀਆਂ ਨੇ ਕੋਚ ਦੀ ਬੇਰਹਿਮੀ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਪਰ ਇਹ ਮਾਮਲਾ ਉਸ ਸਮੇਂ ਤੂਲ ਫੜ ਗਿਆ, ਜਦੋਂ ਕੁੱਟਮਾਰ ਦਾ ਵੀਡੀਓ ਵਿਦਿਆਰਥੀ ਨੇ ਵਾਇਰਲ ਕਰ ਦਿੱਤਾ। ਇਸ ਵੀਡੀਓ ਨੂੰ ਲੈ ਕੇ ਸਕੂਲ ਦੀ ਜਦੋਂ ਭਾਰੀ ਕਿਰਕਿਰੀ ਹੋਈ ਤਾਂ ਬੁੱਧਵਾਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਬੰਧਨ ਕਮੇਟੀ ਨੇ ਕੋਚ ਅਜੀਤ ਸਿੰਘ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ। ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਜਲਦ ਹੀ ਸਕੂਲ 'ਚੋਂ ਕੱਢ ਦਿੱਤਾ ਜਾਵੇਗਾ। ਸਕੂਲ ਦੇ ਪ੍ਰਿੰਸੀਪਲ ਈਸ਼ ਧੀਂਗਰਾ ਨੇ ਕਿਹਾ ਕਿ ਜਿਵੇਂ ਹੀ ਇਹ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਆਇਆ, ਉਨ੍ਹਾਂ ਨੇ ਪੀੜਤ ਵਿਦਿਆਰਥੀਆਂ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਪਾਇਆ ਕਿ ਕੋਚ ਵੱਲੋਂ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੈ। ਤੁਰੰਤ ਕੋਚ ਅਜੀਤ ਸਿੰਘ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਘਟਨਾ ਦੀ ਜਾਣਕਾਰੀ ਲਿਖਤੀ ਰੂਪ ਨਾਲ ਜ਼ਿਲਾ ਸਿੱਖਿਆ ਅਧਿਕਾਰੀ, ਬਾਲ ਸੁਰੱਖਿਆ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਕਾਰਵਾਈ ਤੋਂ ਮਾਤਾ-ਪਿਤਾ ਸੰਤੁਸ਼ਟ ਹਨ।


Related News