ਵਿਦਿਆਰਥੀ ਨੂੰ ''ਮੁਰਗਾ'' ਬਣਾ ਕੇ ਪਿੱਠ ''ਤੇ ਬੈਠ ਗਿਆ ਟੀਚਰ ਤੇ ਫਿਰ...
Monday, Feb 24, 2025 - 12:45 PM (IST)

ਹਰਦੋਈ- ਇਕ ਨਿੱਜੀ ਸਕੂਲ 'ਚ ਤੀਜੀ ਜਮਾਤ ਦੇ ਵਿਦਿਆਰਥੀ ਨੂੰ ਉਸ ਦੇ ਅਧਿਆਪਕ ਵੱਲੋਂ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਹੋਈ ਇਸ ਘਟਨਾ 'ਚ ਦੱਸਿਆ ਗਿਆ ਹੈ ਕਿ ਟੀਚਰ ਹਰਸ਼ਿਤ ਤਿਵਾੜੀ ਨੇ ਜਮਾਤ 'ਚ 10 ਸਾਲਾ ਵਿਦਿਆਰਥੀ ਰਾਹੁਲ ਤੋਂ ਇਕ ਸਵਾਲ ਪੁੱਛਿਆ। ਜਦੋਂ ਰਾਹੁਲ ਨੇ ਇਸ ਦਾ ਸਹੀ ਜਵਾਬ ਨਹੀਂ ਦਿੱਤਾ ਤਾਂ ਗੁੱਸੇ 'ਚ ਟੀਚਰ ਨੇ ਉਸ ਨੂੰ ਜਾਤੀਸੂਚਕ ਗਾਲ੍ਹਾਂ ਕੱਢੀਆਂ ਅਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦੋਸ਼ ਹੈ ਕਿ ਟੀਚਰ ਨੇ ਰਾਹੁਲ ਨੂੰ 'ਮੁਰਗਾ' ਬਣਾ ਦਿੱਤਾ ਅਤੇ ਉਸ ਦੇ ਉੱਪਰ ਬੈਠ ਗਿਆ। ਇਸ ਦੌਰਾਨ ਰਾਹੁਲ ਅੰਸਤੁਲਿਤ ਹੋ ਕੇ ਡਿੱਗ ਗਿਆ, ਜਿਸ ਨਾਲ ਉਸ ਦੇ ਪੈਰ 'ਚ ਫ੍ਰੈਕਚਰ ਹੋ ਗਿਆ ਅਤੇ ਉਸ ਨੂੰ ਕੰਨ ਤੋਂ ਸੁਣਾਈ ਦੇਣਾ ਵੀ ਬੰਦ ਹੋ ਗਿਆ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਘਟਨਾ ਤੋਂ ਬਾਅਦ ਰਾਹੁਲ ਦਰਦ ਨਾਲ ਤੜਫਦਾ ਰਿਹਾ ਅਤੇ ਬਾਅਦ 'ਚ ਸਕੂਲ ਦੇ ਹੋਰ ਬੱਚਿਆਂ ਨਾਲ ਘਰ ਪਹੁੰਚਿਆ। ਉੱਥੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਪੂਰੀ ਘਟਨਾ ਦੱਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਰਾਹੁਲ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਸੱਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਉਸ ਦੇ ਪੈਰ 'ਚ ਫ੍ਰੈਕਚਰ ਹੈ। ਜਦੋਂ ਰਾਹੁਲ ਦੀ ਮਾਂ ਸਕੂਲ ਪਹੁੰਚੀ ਅਤੇ ਟੀਚਰ ਨੂੰ ਸ਼ਿਕਾਇਤ ਤਾਂ ਉਸ ਨੇ ਕੁੱਟਮਾਰ ਦੀ ਘਟਨਾ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਨੂੰ 200 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਬੱਚੇ ਦਾ ਇਲਾਜ ਕਰਵਾ ਸਕਣ। ਇਸ 'ਤੇ ਰਾਹੁਲ ਦੀ ਮਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦਾ ਫ਼ੈਸਲਾ ਲਿਆ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਬਿਲਗ੍ਰਾਮ ਕੋਤਵਾਲੀ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀ ਟੀਚਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਖ਼ਿਲਾਫ਼ ਧਾਰਾ 151 ਦੇ ਅਧੀਨ ਕਾਰਵਾਈ ਕੀਤੀ। ਪੁਲਸ ਨੇ ਰਾਹੁਲ ਨੂੰ ਮੈਡੀਕਲ ਜਾਂਚ ਲਈ ਭੇਜਿਆ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪ੍ਰੇਮੀ ਨੂੰ ਮਿਲਣ ਲਈ ਹੋਟਲ 'ਚ ਬੁਲਾਇਆ, ਕਮਰੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੁੜੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8