ਤਾਮਿਲਨਾਡੂ : ਨੀਟ ਦੀ ਪ੍ਰੀਖਿਆ ''ਚ ਫੇਲ ਹੋਣ ''ਤੇ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

06/06/2019 7:39:26 PM

ਤਾਮਿਲਨਾਡੂ — ਤਾਮਿਲਨਾਡੂ 'ਚ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੈਸ਼ਨਲ ਐਲਿਜਿਬਿਲਿਟੀ ਕਮ ਐਂਟਰੇਸ ਟੈਸਟ (NEET) ਦੀ ਪ੍ਰੀਖਿਆ 'ਚ ਅਸਫਲ ਹੋਣ ਤੋਂ ਪ੍ਰੇਸ਼ਾਨ ਸੀ। ਵਿਦਿਆਰਥਣ ਦਾ ਨਾਂ ਐੱਮ. ਮੋਨਿਸ਼ਾ ਹੈ। ਮੋਨਿਸ਼ਾ ਨੇ ਤਾਮਿਲਨਾਡੂ ਦੇ ਵਿੱਲੁਪੁਰਮ ਸਥਿਤ ਆਪਣੇ ਘਰ 'ਚ ਫਾਹਾ ਲਾ ਕੇ ਆਤਮ ਹੱਤਿਆ ਵਰਗਾ ਵੱਡਾ ਕਦਮ ਚੁੱਕਿਆ। ਵਿਦਿਆਰਥਣ ਦੂਜੀ ਵਾਰ ਪ੍ਰੀਖਿਆ 'ਚ ਅਸਫਲ ਹੋਣ ਤੋਂ ਪ੍ਰੇਸ਼ਾਨ ਸੀ।

ਦੱਸ ਦਈਏ ਕਿ ਇਹ ਰਾਸ਼ਟਰੀ ਪ੍ਰੀਖਿਆ ਦੇ ਸਬੰਧ 'ਚ ਤਾਮਿਲਨਾਡੂ ਤੋਂ ਰਿਪੋਰਟ ਕੀਤੀ ਗਈ ਤੀਜੀ ਆਤਮ ਹੱਤਿਆ ਹੈ। ਇਸ ਤੋਂ ਪਹਿਲਾਂ ਦੋ ਹੋਰ ਵਿਦਿਆਰਥਣਾਂ ਦੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਸੀ। ਇਨ੍ਹਾਂ 'ਚ ਤਿਰੂਪੁਰ ਜ਼ਿਲੇ ਦੇ ਵਿਲਿਅੰਕਡੁ ਦੇ ਰਿਤੂ ਸ਼੍ਰੀ ਅਤੇ ਪੱਟੁਕੋਟਈ ਜ਼ਿਲੇ ਦੇ ਵੈਸ਼ਯ ਨੇ ਵੀ ਨੀਟ ਪ੍ਰੀਖਿਆ 'ਚ ਅਸਫਲ ਹੋਣ 'ਤੇ ਖੁਦਕੁਸ਼ੀ ਕਰ ਲਈ ਸੀ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਤੋਂ ਨੀਟ 2019 ਲਈ ਹਾਜ਼ਰ ਹੋਣ ਵਾਲੇ ਕੁਲ 1,23,078 ਵਿਦਿਆਰਥੀਆਂ 'ਚੋਂ 59,785 ਵਿਦਿਆਰਥੀਆਂ ਨੇ ਇਸ ਸਾਲ ਪ੍ਰੀਖਿਆ ਪਾਸ ਕੀਤੀ ਹੈ। ਉਥੇ ਹੀ ਨੀਟ ਨੂੰ 11 ਸ਼ਹਿਰਾਂ ਤੇ 2,546 ਕੇਂਦਰਾਂ 'ਚ 154 ਸ਼ਹਿਰਾਂ 'ਚ ਆਯੋਜਿਤ ਕੀਤਾ ਗਿਆ ਸੀ। ਦੱਸ ਦਈਏ ਕਿ ਐੱਨ.ਟੀ.ਏ. ਨੇ 5 ਮਈ ਤੇ 20 ਮਈ ਨੂੰ ਪ੍ਰੀਖਣ ਕੀਤਾ ਸੀ। ਰਾਸ਼ਟਰੀ ਪ੍ਰੀਖਿਆ ਦੇ ਟਾਪ 50 ਕਵਾਲੀਅਰ 'ਚੋਂ 9 ਵਿਦਿਆਰਥੀ ਦਿੱਲੀ ਦੇ ਹਨ।


Inder Prajapati

Content Editor

Related News