ਸਕੂਲ ’ਚ ਵਿਦਿਆਰਥੀ ਨੇ ਕੀਤਾ ਸਹਿਪਾਠਣ ਦਾ ਜਿਨਸੀ ਸ਼ੋਸ਼ਣ

Wednesday, Aug 13, 2025 - 04:00 AM (IST)

ਸਕੂਲ ’ਚ ਵਿਦਿਆਰਥੀ ਨੇ ਕੀਤਾ ਸਹਿਪਾਠਣ ਦਾ ਜਿਨਸੀ ਸ਼ੋਸ਼ਣ

ਯਵਤਮਾਲ (ਭਾਸ਼ਾ) - ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ ਵਿਚ 9 ਸਾਲਾ ਵਿਦਿਆਰਥੀ ਨੇ ਆਪਣੀ ਜਮਾਤ ਵਿਚ ਪੜ੍ਹਨ ਵਾਲੀ ਇਕ ਹੋਰ ਵਿਦਿਆਰਥਣ ਦੀ ਮਦਦ ਨਾਲ ਸਕੂਲ ਦੀ ਟਾਇਲਟ ਵਿਚ ਆਪਣੀ ਇਕ ਸਹਿਪਾਠਣ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ। ਪੁਲਸ ਨੇ ਦੱਸਿਆ ਕਿ ਮੁਲਜ਼ਮ ਮੁੰਡੇ ਅਤੇ ਅਪਰਾਧ ਵਿਚ ਕਥਿਤ ਤੌਰ ’ਤੇ ਮਦਦ ਕਰਨ ਵਾਲੀ 9 ਸਾਲਾ ਕੁੜੀ ਨੂੰ ਹਿਰਾਸਤ ਵਿਚ ਲੈ ਕੇ ਕਿਸ਼ੋਰ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

8 ਸਾਲਾ ਪੀੜਤਾ ਅਤੇ ਦੋਵੇਂ ਮੁਲਜ਼ਮ ਬਾਬੁਲਗਾਓਂ ਸ਼ਹਿਰ ਦੇ ਜ਼ਿਲਾ ਪ੍ਰੀਸ਼ਦ ਸਕੂਲ ਵਿਚ ਤੀਜੀ ਜਮਾਤ ’ਚ ਪੜ੍ਹਦੇ ਹਨ ਜਿਥੇ ਇਕ ਅਗਸਤ ਨੂੰ ਕਥਿਤ ਘਟਨਾ ਵਾਪਰੀ ਸੀ। ਕੁਝ ਦਿਨ ਪਹਿਲਾਂ ਪੀੜਤਾ ਨੇ ਆਪਣੇ ਪ੍ਰਾਈਵੇਟ ਪਾਰਟ ’ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸਦੀ ਮਾਂ ਉਸ ਨੂੰ ਹਸਪਤਾਲ ਲੈ ਗਈ। ਡਾਕਟਰਾਂ ਨੇ ਪੀੜਤਾ ਦੇ ਪ੍ਰਾਈਵੇਟ ਪਾਰਟ ’ਤੇ ਸੱਟ ਦੇ ਨਿਸ਼ਾਨ ਦੇਖੇ, ਜਿਸ ਨਾਲ ਮਾਮਲੇ ਦਾ ਖੁਲਾਸਾ ਹੋਇਆ।


author

Inder Prajapati

Content Editor

Related News