Maths ਦਾ ਪੇਪਰ ਜਾਂ ਕੋਈ ਪਹੇਲੀ ! Exam Hall ''ਚ ਚੱਕਰਾਂ ''ਚ ਪੈ ਗਏ ਵਿਦਿਆਰਥੀ
Wednesday, Feb 18, 2026 - 02:56 PM (IST)
ਨੈਸ਼ਨਲ ਡੈਸਕ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਚੁੱਕੀਆਂ ਹਨ। ਪਹਿਲੇ ਦਿਨ ਹੋਈ ਬੇਸਿਕ ਗਣਿਤ (Basic Mathematics) ਦੀ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਇਸ ਵਾਰ ਬੇਸਿਕ ਗਣਿਤ ਦਾ ਪੇਪਰ ਉਮੀਦ ਤੋਂ ਕਿਤੇ ਜ਼ਿਆਦਾ ਮੁਸ਼ਕਲ ਸੀ।
ਵਿਦਿਆਰਥੀਆਂ ਦਾ ਕਹਿਣਾ,"ਸੈਂਪਲ ਪੇਪਰ ਨਾਲੋਂ ਬਿਲਕੁਲ ਵੱਖਰਾ ਸੀ ਪੇਪਰ"
ਪ੍ਰੀਖਿਆ ਦੇ ਕੇ ਆਏ ਵਿਦਿਆਰਥੀਆਂ ਨੇ ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਦੱਸਿਆ ਕਿ ਸਵਾਲ ਬਹੁਤ ਔਖੇ ਸਨ। ਦਿੱਲੀ ਦੇ ਰੋਹਿਣੀ ਖੇਤਰ ਦੇ ਇਕ ਵਿਦਿਆਰਥੀ ਅਨੁਸਾਰ, ਜਿਸ ਤਰ੍ਹਾਂ ਦੀ ਤਿਆਰੀ ਉਹ ਕਰਕੇ ਗਏ ਸਨ, ਪ੍ਰਸ਼ਨ ਪੱਤਰ ਉਸ ਮੁਤਾਬਕ ਨਹੀਂ ਆਇਆ। ਉਸ ਨੇ ਦੱਸਿਆ ਕਿ ਸੈਂਪਲ ਪੇਪਰ ਹੱਲ ਕਰਨ 'ਚ ਕੋਈ ਦਿੱਕਤ ਨਹੀਂ ਆਈ ਸੀ, ਪਰ ਪ੍ਰੀਖਿਆ ਦੇ ਸਵਾਲ ਬਹੁਤ ਗੁੰਝਲਦਾਰ ਸਨ। ਇਕ ਹੋਰ ਵਿਦਿਆਰਥੀ ਨੇ ਕਿਹਾ ਕਿ ਪੇਪਰ ਇੰਨਾ ਔਖਾ ਅਤੇ ਲੰਬਾ ਸੀ ਕਿ ਉਹ ਸਾਰੇ ਸਵਾਲ ਵੀ ਹੱਲ (attempt) ਨਹੀਂ ਕਰ ਸਕੇ। ਕੁਝ ਵਿਦਿਆਰਥੀ ਤਾਂ ਇੰਨੇ ਨਿਰਾਸ਼ ਹਨ ਕਿ ਉਹ ਨਤੀਜੇ ਤੋਂ ਬਾਅਦ ਦੁਬਾਰਾ ਬੋਰਡ ਪ੍ਰੀਖਿਆ ਦੇਣ ਬਾਰੇ ਵੀ ਸੋਚ ਰਹੇ ਹਨ।
ਮਾਹਿਰਾਂ ਦੀ ਰਾਏ ਗ੍ਰਾਫ ਅਤੇ ਗਣਨਾ ਨੇ ਵਧਾਈ ਮੁਸ਼ਕਲ
ਸਿੱਖਿਆ ਮਾਹਿਰਾਂ ਅਤੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਸਹੀ ਦੱਸਿਆ ਹੈ। ਮਾਡਰਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਬੇਸਿਕ ਗਣਿਤ ਦਾ ਪੇਪਰ ਕਾਫ਼ੀ ਲੰਬਾ ਸੀ ਅਤੇ ਇਸ 'ਚ ਬਹੁਤ ਜ਼ਿਆਦਾ ਗਣਨਾ (calculations) ਦੀ ਲੋੜ ਸੀ। ਉਨ੍ਹਾਂ ਅਨੁਸਾਰ, ਜਿਨ੍ਹਾਂ ਵਿਦਿਆਰਥੀਆਂ ਨੇ ਮੁਸ਼ਕਲ ਸਵਾਲਾਂ ਤੋਂ ਬਚਣ ਲਈ ਬੇਸਿਕ ਪੱਧਰ ਚੁਣਿਆ ਸੀ, ਉਨ੍ਹਾਂ ਲਈ ਗ੍ਰਾਫ ਵਾਲੇ ਪ੍ਰਸ਼ਨ ਕਾਫ਼ੀ ਔਖੇ ਸਾਬਤ ਹੋਏ। ਹੈਰਾਨੀ ਦੀ ਗੱਲ ਇਹ ਰਹੀ ਕਿ ਅਧਿਆਪਕਾਂ ਅਨੁਸਾਰ ਬੇਸਿਕ ਦੀ ਤੁਲਨਾ 'ਚ ਸਟੈਂਡਰਡ ਪੇਪਰ ਵਿਦਿਆਰਥੀਆਂ ਲਈ ਕਾਫ਼ੀ ਸੌਖਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


