ਨੌਜਵਾਨ ਨੇ ਅਧਿਆਪਕਾ ’ਤੇ ਪੈਟਰੋਲ ਪਾ ਕੇ ਲਾਈ ਅੱਗ
Wednesday, Aug 20, 2025 - 12:25 AM (IST)

ਨਰਸਿੰਘਪੁਰ (ਮੱਧ ਪ੍ਰਦੇਸ਼), (ਭਾਸ਼ਾ)- ਮੱਧ ਪ੍ਰਦੇਸ਼ ਦੇ ਨਰਸਿੰਘਪੁਰ ’ਚ 10ਵੀਂ ਪਾਸ 18 ਸਾਲਾ ਨੌਜਵਾਨ ਨੇ ਕਥਿਤ ਪ੍ਰੇਮ ਸਬੰਧਾਂ ਕਾਰਨ ਇਕ ਅਧਿਆਪਕਾ ’ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 26 ਸਾਲਾ ਅਧਿਆਪਕਾ 25 ਫੀਸਦੀ ਤੱਕ ਸੜ ਗਈ ਹੈ ਅਤੇ ਉਸ ਨੂੰ ਬਿਹਤਰ ਇਲਾਜ ਲਈ ਜਬਲਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਡਿਪਟੀ ਸੁਪਰਡੈਂਟ ਆਫ਼ ਪੁਲਸ ਸੰਦੀਪ ਭੂਰੀਆ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭੂਰੀਆ ਨੇ ਕਿਹਾ ਕਿ ਮੁਲਜ਼ਮ ਸੂਰਯਾਂਸ਼ ਕੋਚਰ ਨਰਸਿੰਘਪੁਰ ਦੇ ਉਤਕ੍ਰਿਸ਼ਟ ਸਕੂਲ ਦਾ ਸਾਬਕਾ ਵਿਦਿਆਰਥੀ ਹੈ ਅਤੇ ਇਕ ਸਾਲ ਪਹਿਲਾਂ ਹੀ ਉਸਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ, ਜਦਕਿ ਅਧਿਆਪਕਾ ਸਮ੍ਰਿਤੀ ਦੀਕਸ਼ਿਤ ਇਕ ਮਹੀਨਾ ਪਹਿਲਾਂ ਹੀ ਗੈਸਟ ਅਧਿਆਪਕ ਵਜੋਂ ਤਾਇਨਾਤ ਹੋਈ ਸੀ।