ਸਪੋਰਟਸ ਡੇਅ ''ਤੇ ਦੌੜ ਰਹੇ ਵਿਦਿਆਰਥੀ ਦੀ ਮੌਤ, ਮਾਪਿਆਂ ਦੀ ਇਕੌਲਤੀ ਸੰਤਾਨ ਸੀ ਦਕਸ਼

11/27/2022 3:41:10 PM

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਅਸੰਧ ਰੋਡ ਸਥਿਤ ਇਕ ਨਿੱਜੀ ਸਕੂਲ 'ਚ ਸ਼ਨੀਵਾਰ ਨੂੰ ਵੱਡੀ ਘਟਨਾ ਵਾਪਰੀ। ਸਕੂਲ 'ਚ ਆਯੋਜਿਤ ਸਪੋਰਟਸ ਡੇਅ 'ਤੇ ਦੌੜ ਰਿਹਾ ਵਿਦਿਆਰਥੀ ਸ਼ੱਕੀ ਹਾਲਾਤ 'ਚ ਬੇਹੋਸ਼ ਹੋ ਗਿਆ। ਜਲਦੀ-ਜਲਦੀ 'ਚ ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਸਿਵਲ ਹਸਪਤਾਲ ਲਿਜਾਉਣ ਲਈ ਕਿਹਾ। ਵਿਦਿਆਰਥੀ ਨੂੰ ਸਕੂਲ ਸਟਾਫ਼ ਸਿਵਲ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾਈ।

ਇਹ ਵੀ ਪੜ੍ਹੋ : ਤੇਲੰਗਾਨਾ : ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਨਾਲ 8 ਸਾਲਾ ਬੱਚੇ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਸਕੂਲ 'ਚ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ। 10ਵੀਂ ਜਮਾਤ ਦਾ ਵਿਦਿਆਰਥੀ 100 ਮੀਟਰ ਦੌੜ ਤੋਂ ਬਾਅਦ 800 ਮੀਟਰ ਦੀ ਦੌੜ 'ਚ ਹਿੱਸਾ ਲੈ ਰਿਹਾ ਸੀ। ਕੁਝ ਹੀ ਦੂਰੀ 'ਤੇ ਦੌੜਦੇ-ਦੌੜਦੇ ਦਕਸ਼ ਅਚਾਨਕ ਡਿੱਗ ਗਿਆ ਅਤੇ ਉਸ ਦੇ ਹੱਥ-ਪੈਰ ਮੁੜ ਗਏ। ਦਕਸ਼ ਦੇ ਪਿੱਛੇ ਦੌੜ ਰਹੇ ਦੂਜੇ ਵਿਦਿਆਰਥੀ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਦਕਸ਼ ਦੇ ਨੱਕ 'ਚੋਂ ਅਚਾਨਕ ਖੂਹ ਆਉਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦਕਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਣਯੋਗ ਹੈ ਕਿ 13 ਸਾਲਾ ਦਕਸ਼ ਪਾਨੀਪਤ ਦੇ ਪਿੰਡ ਸੀਂਕ ਦਾ ਰਹਿਣ ਵਾਲਾ ਸੀ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸੀ। ਉਸ ਦੇ ਪਿਤਾ ਧਰਮਵੀਰ ਵੀ ਕੱਬਡੀ ਦੇ ਖਿਡਾਰੀ ਰਹੇ ਹਨ ਅਤੇ ਪੁੱਤਰ ਦਕਸ਼ ਵੀ ਪਿਤਾ ਦੀ ਤਰ੍ਹਾਂ ਇਕ ਚੰਗਾ ਖਿਡਾਰੀ ਬਣਨਾ ਚਾਹੁੰਦਾ ਸੀ। ਇਕ ਸਾਲ ਪਹਿਲਾਂ ਦਕਸ਼ ਦੇ ਚਚੇਰੇ ਭਰਾ ਦੀ ਵੀ ਮੌਤ ਹੋ ਗਈ ਸੀ ਅਤੇ ਹੁਣ ਦਕਸ਼ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News