9ਵੀਂ ਦੇ ਵਿਦਿਆਰਥੀ ਨੇ ਸਾਈਕਲ ਨੂੰ ਬਣਾਇਆ ਬਾਇਕ, ਕਬਾੜ ਦਾ ਕੀਤਾ ਇਸਤੇਮਾਲ

Monday, Jul 06, 2020 - 08:32 PM (IST)

9ਵੀਂ ਦੇ ਵਿਦਿਆਰਥੀ ਨੇ ਸਾਈਕਲ ਨੂੰ ਬਣਾਇਆ ਬਾਇਕ, ਕਬਾੜ ਦਾ ਕੀਤਾ ਇਸਤੇਮਾਲ

ਭੋਪਾਲ - 9ਵੀਂ 'ਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਬਾਇਕ ਚਲਾਉਣ ਦਾ ਮੰਨ ਹੁੰਦਾ ਸੀ ਪਰ ਉਮਰ ਛੋਟੀ ਹੋਣ ਕਾਰਨ ਪਿਤਾ ਨੇ ਉਸ ਨੂੰ ਸਾਈਕਲ ਲੈ ਦਿੱਤੀ। ਲਾਕਡਾਊਨ ਦੌਰਾਨ ਵਿਦਿਆਰਥੀ ਨੇ ਜੁਗਾੜ ਕਰ ਸਾਈਕਲ 'ਚ ਹੀ ਇੰਜਣ ਲਗਾ ਕੇ ਬਾਇਕ 'ਚ ਬਦਲ ਦਿੱਤਾ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਦਾ ਹੈ। ਅਕਸ਼ੈ ਦੇ ਪਿਤਾ ਦਾ ਟੈਂਟ ਹਾਉਸ ਦਾ ਛੋਟਾ ਜਿਹਾ ਵਪਾਰ ਹੈ।

ਵਿਦਿਆਰਥੀ ਅਕਸ਼ੈ ਰਾਜਪੂਤ ਨੂੰ ਕਬਾੜ ਨਾਲ ਜੁਗਾੜ ਦੇ ਸਮਾਨ ਬਣਾਉਣ ਦਾ ਸ਼ੌਕ ਹੈ। ਅਕਸ਼ੈ ਨੇ ਕਬਾੜੀ ਤੋਂ ਪੁਰਾਣੀ ਚੈਂਪ ਗੱਡੀ ਦਾ ਇੰਜਣ ਲਿਆ ਅਤੇ ਸਾਈਕਲ 'ਚ ਲਗਾ ਦਿੱਤਾ। ਅਕਸ਼ੈ ਹੁਣ ਪਿੰਡ 'ਚ ਇਸ 'ਤੇ ਹੀ ਘੁੰਮਦਾ ਹੈ ਤਾਂ ਪਿੰਡ ਦੇ ਲੋਕ ਇੰਜਣ ਨਾਲ ਚੱਲਣ ਵਾਲਾ ਸਾਈਕਲ ਨੂੰ ਦੇਖਦੇ ਹਨ ਅਤੇ ਅਕਸ਼ੈ ਦੀ ਤਾਰੀਫ ਕਰਦੇ ਹਨ। ਅਕਸ਼ੈ ਨੇ ਇਸ ਤੋਂ ਪਹਿਲਾ ਵੀ ਇੱਕ ਟਾਇਰ ਦੀ ਬਾਇਕ ਬਣਾਈ ਸੀ, ਉਦੋਂ 26 ਜਨਵਰੀ ਨੂੰ ਕੁਲੈਕਟਰ ਸਾਹਿਬ ਵੱਲ ਵਿਧਾਨ ਸਭਾ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ।

ਅਕਸ਼ੈ ਰਾਜਪੂਤ ਨੇ ਦੱਸਿਆ ਕਿ ਸਾਨੂੰ ਬਾਜ਼ਾਰ ਜਾਣਾ ਹੁੰਦਾ ਹੈ, ਇਸ ਦੇ ਜ਼ਰੀਏ ਅਸੀਂ ਘੱਟ ਸਮੇਂ 'ਚ ਬਾਜ਼ਾਰ ਜਾ ਕੇ ਆ ਜਾਂਦੇ ਹਾਂ। ਘੱਟ ਪੈਟਰੋਲ 'ਤੇ ਚੱਲਦੀ ਹੈ। ਮੋਪੇਡ ਗੱਡੀ ਹੈ, ਗੇਅਰ ਦਾ ਕੰਮ ਨਹੀਂ ਹੈ ਕਲਚ ਦਬਾਓ ਅਤੇ ਚਾਲੂ ਹੋ ਜਾਂਦੀ ਹੈ। ਕਬਾੜ ਦਾ ਸਾਮਾਨ ਲੈ ਕੇ ਇਸ ਨੂੰ ਬਣਾਇਆ ਹੈ।


author

Inder Prajapati

Content Editor

Related News