ਸੁਲਤਾਨਪੁਰ ’ਚ ਅਗਵਾ ਕਰ ਕੇ ਮਾਸੂਮ ਵਿਦਿਆਰਥੀ ਦਾ ਕੀਤਾ ਬੇਰਹਿਮੀ ਨਾਲ ਕਤਲ

Wednesday, Nov 27, 2024 - 11:25 PM (IST)

ਸੁਲਤਾਨਪੁਰ ’ਚ ਅਗਵਾ ਕਰ ਕੇ ਮਾਸੂਮ ਵਿਦਿਆਰਥੀ ਦਾ ਕੀਤਾ ਬੇਰਹਿਮੀ ਨਾਲ ਕਤਲ

ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ ਤੋਂ ਦਿਲ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੇ ਪੈਸਿਆਂ ਦੇ ਲਾਲਚ ’ਚ ਚੌਥੀ ਜਮਾਤ ਦੇ ਵਿਦਿਆਰਥੀ ਨੂੰ ਅਗਵਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ, ਮੁਲਜ਼ਮ ਨੌਜਵਾਨ ਕਰਜ਼ੇ ’ਚ ਡੁੱਬਿਆ ਹੋਇਆ ਸੀ।

ਪੈਸਿਆਂ ਦੇ ਲਾਲਚ ਕਾਰਨ ਉਸ ਨੇ ਵਿਦਿਆਰਥੀ ਨੂੰ ਅਗਵਾ ਕਰ ਲਿਆ। ਫਿਰ ਵਿਦਿਆਰਥੀ ਦੇ ਘਰ ਵਾਲਿਆਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ। ਜਦੋਂ ਪਰਿਵਾਰਕ ਮੈਂਬਰ ਪੈਸੇ ਦੇਣ ਵਿਚ ਅਸਮਰੱਥ ਰਹੇ , ਤਾਂ ਮੁਲਜ਼ਮ ਨੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਨੇ ਪੂਰੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ ਹੈ। ਪੂਰਾ ਮਾਮਲਾ ਨਗਰ ਸ਼ਹਿਰ ਕੋਤਵਾਲੀ ਇਲਾਕੇ ਦੇ ਗਾਂਧੀਨਗਰ ਮੁਹੱਲੇ ਦਾ ਹੈ। ਵਿਦਿਆਰਥੀ ਨੂੰ 36 ਘੰਟੇ ਪਹਿਲਾਂ ਅਗਵਾ ਕੀਤਾ ਗਿਆ ਸੀ।


author

Rakesh

Content Editor

Related News