ਹੋਸਟਲ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ IIM-B ਦੇ ਵਿਦਿਆਰਥੀ ਦੀ ਮੌਤ

Monday, Jan 06, 2025 - 01:30 PM (IST)

ਹੋਸਟਲ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ IIM-B ਦੇ ਵਿਦਿਆਰਥੀ ਦੀ ਮੌਤ

ਬੈਂਗਲੁਰੂ (ਭਾਸ਼ਾ)- ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਬੈਂਗਲੁਰੂ (IIM-B) ਦੇ ਇਕ ਵਿਦਿਆਰਥੀ ਦੀ ਆਪਣੇ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ,"ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਸੀਂ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ, ਜੋ ਸ਼ਾਇਦ ਤਿੰਨ ਦਿਨਾਂ 'ਚ ਆਵੇਗੀ।'' ਸੂਰਤ ਦੇ ਰਹਿਣ ਵਾਲੇ ਨਿਲਯ ਕੈਲਾਸ਼ਭਾਈ ਪਟੇਲ ਨੇ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਆਪਣਾ 29ਵਾਂ ਜਨਮ ਦਿਨ ਮਨਾਇਆ ਸੀ। ਪੁਲਸ ਨੇ ਦੱਸਿਆ ਕਿ ਨਿਲਯ ਦੇਰ ਰਾਤ ਆਪਣੇ ਦੋਸਤ ਦੇ ਕਮਰੇ 'ਚ ਕੇਕ ਕੱਟਣ ਤੋਂ ਬਾਅਦ ਆਪਣੇ ਕਮਰੇ 'ਚ ਗਿਆ ਸੀ ਅਤੇ ਐਤਵਾਰ ਸਵੇਰੇ ਕਰੀਬ 6.30 ਵਜੇ ਉਸ ਨੂੰ ਹੋਸਟਲ ਦੇ ਵੇਹੜੇ 'ਚ ਪਿਆ ਦੇਖਿਆ।

ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ

ਪੁਲਸ ਅਨੁਸਾਰ, ਸੁਰੱਖਿਆ ਕਰਮੀਆਂ ਨੇ ਉਸ ਨੂੰ ਦੇਖਿਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਨਿਲਯ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਆਪਣੇ ਕਮਰੇ 'ਚ ਵਾਪਸ ਜਾਂਦੇ ਸਮੇਂ ਅਚਾਨਕ ਦੂਜੀ ਮੰਜ਼ਲ ਦੀ ਬਾਲਕਨੀ ਤੋਂ ਡਿੱਗ ਗਿਆ। ਇਸ ਵਿਚ, ਆਈਆਈਐੱਮ-ਬੀ ਨੇ ਆਪਣੇ 'ਐਕਸ' ਪੇਜ਼ 'ਤੇ ਸੋਗ ਸੰਦੇਸ਼ 'ਚ ਲਿਖਿਆ ਹੈ,''ਆਈਆਈਐੱਮ ਬੈਂਗਲੁਰੂ ਬਹੁਤ ਦੁੱਖ ਨਾਲ ਆਪਣੇ ਪੀਜੀਪੀ 2023-25 ਦੇ ਵਿਦਿਆਰਥੀ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰ ਰਿਹਾ ਹੈ।'' ਪੁਲਸ ਨੇ ਇਸ ਸੰਬੰਧ 'ਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News