ਜਰਮਨ ''ਚ ਹੋਸਟਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ''ਚ ਯੂਕ੍ਰੇਨੀ ਨੌਜਵਾਨ ਗ੍ਰਿਫਤਾਰ
Tuesday, Dec 24, 2024 - 06:37 PM (IST)
ਬਰਲਿਨ (ਏਜੰਸੀ)- ਜਰਮਨੀ ਦੇ ਏਲੇਨ ਸ਼ਹਿਰ ਵਿਚ ਇਕ ਹੋਸਟਲ ਨੂੰ ਅੱਗ ਲਾਉਣ ਦੀਆਂ 3 ਕੋਸ਼ਿਸ਼ਾਂ ਦੇ ਸ਼ੱਕ ਵਿਚ ਇਕ ਯੂਕ੍ਰੇਨੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਟੁਟਗਾਰਟ ਸ਼ਹਿਰ ਦੇ ਸਰਕਾਰੀ ਵਕੀਲ ਅਤੇ ਏਲੇਨ ਪੁਲਸ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਇੱਕ 27 ਸਾਲਾ ਯੂਕ੍ਰੇਨੀ ਵਿਅਕਤੀ ਉੱਤੇ ਸ਼ਰਨਾਰਥੀ ਹੋਸਟਲ ਵਿੱਚ ਅੱਗ ਲਗਾਉਣ ਦਾ ਸ਼ੱਕ ਹੈ।
ਉਸ 'ਤੇ ਪਿਛਲੇ ਕਈ ਹਫ਼ਤਿਆਂ ਦੌਰਾਨ ਸਾਈਟ 'ਤੇ ਹੋਰ ਅੱਗਜ਼ਨੀ ਹਮਲਿਆਂ ਨੂੰ ਅੰਜ਼ਾਮ ਦੇਣ ਦਾ ਵੀ ਸ਼ੱਕ ਹੈ। ਨੌਜਵਾਨ ਨੂੰ ਪੁਲਸ ਨੇ ਐਤਵਾਰ ਸਵੇਰੇ ਗ੍ਰਿਫਤਾਰ ਕੀਤਾ। ਬਿਆਨ ਮੁਤਾਬਕ ਅੱਗ ਨਾਲ ਕੋਈ ਜ਼ਖਮੀ ਨਹੀਂ ਹੋਇਆ ਪਰ ਨੁਕਸਾਨ ਦਾ ਅਨੁਮਾਨ ਦੋ ਲੱਖ ਯੂਰੋ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਘਟਨਾ ਸਬੰਧੀ ਜਾਂਚ ਜਾਰੀ ਹੈ।