ਪਾਣੀ ਦੀ ਟੈਂਕੀ ਫਟਣ ਕਾਰਨ 9 ਸਾਲਾ ਬੱਚੀ ਦੀ ਦਰਦਨਾਕ ਮੌਤ, 3 ਹੋਰ ਲੋਕ ਜ਼ਖਮੀ
Wednesday, Dec 25, 2024 - 10:56 PM (IST)
ਮੁੰਬਈ : ਮੁੰਬਈ ਦੇ ਨਾਗਪਾਡ ਇਲਾਕੇ 'ਚ ਪਾਣੀ ਦੀ ਟੈਂਕੀ ਫਟਣ ਨਾਲ 9 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ 3 ਹੋਰ ਲੋਕ ਜ਼ਖਮੀ ਹੋ ਗਏ। ਇਸ ਘਟਨਾ ਨੇ ਹਲਚਲ ਮਚਾ ਦਿੱਤੀ ਹੈ। ਇਸ ਦੌਰਾਨ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਮੁੰਬਈ ਦੇ ਸਿਧਾਰਥ ਨਗਰ ਵਿਚ ਬੀਐੱਮਸੀ ਕਾਲੋਨੀ ਦਾ ਕੰਮ ਸ਼ੁਰੂ ਹੋਇਆ ਸੀ ਜਿੱਥੇ ਮਜ਼ਦੂਰਾਂ ਨੇ ਆਪਣੇ ਲਈ ਪਾਣੀ ਦੀ ਟੈਂਕੀ ਬਣਾਈ ਹੋਈ ਸੀ। ਇਹ ਟੈਂਕ ਸੀਮੈਂਟ ਦਾ ਬਣਿਆ ਹੋਇਆ ਸੀ। ਬੁੱਧਵਾਰ ਸਵੇਰੇ ਪਾਣੀ ਦੀ ਟੈਂਕੀ ਓਵਰਫਲੋ ਹੋ ਗਈ ਜਿਸ ਕਾਰਨ ਟੈਂਕੀ 'ਤੇ ਦਬਾਅ ਵਧ ਗਿਆ ਅਤੇ ਇਹ ਫਟ ਗਈ। ਟੈਂਕੀ ਦੇ ਕੋਲ 9 ਸਾਲ ਦੀ ਬੱਚੀ ਖੁਸ਼ੀ ਖੇਡ ਰਹੀ ਸੀ, ਜਦਕਿ ਤਿੰਨ ਹੋਰ ਲੋਕ ਬੈਠੇ ਸਨ। ਹਾਦਸੇ ਦਾ ਸ਼ਿਕਾਰ ਹੋਈ ਖੁਸ਼ੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਫੌਜੀਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਖਮੀਆਂ ਦੀ ਪਛਾਣ ਮਿਨਾਜ (10 ਸਾਲ), ਗੁਲਾਮ ਮੁੱਲਾ (32) ਅਤੇ ਨਜ਼ਰਾਨਾ ਅਲੀ ਹੁਸੈਨ (35) ਵਜੋਂ ਹੋਈ ਹੈ। ਇਸ ਘਟਨਾ ਨਾਲ ਮਜ਼ਦੂਰਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਨਾਲ ਹੀ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8