ਬੈਂਗਲੁਰੂ ਤੋਂ ਛੁੱਟੀ ’ਤੇ ਆਈ ਲੜਕੀ ਦੀ ਫਲੈਟ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ
Saturday, Jan 04, 2025 - 09:07 AM (IST)
ਲੁਧਿਆਣਾ (ਗੌਤਮ) : ਸ਼ੁੱਕਰਵਾਰ ਨੂੰ ਪੱਖੋਵਾਲ ਰੋਡ ’ਤੇ ਸਥਿਤ ਓਮੈਕਸ ਫਲੈਟ ’ਚ ਇਕ ਲੜਕੀ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਲੜਕੀ ਬੈਂਗਲੁਰੂ ’ਚ ਨੌਕਰੀ ਕਰਦੀ ਸੀ ਅਤੇ ਨਵੇਂ ਸਾਲ ਕਾਰਨ ਛੁੱਟੀ ’ਤੇ ਆਈ ਸੀ ਅਤੇ ਉਹ ਵਾਪਸ ਜਾਣ ਦੀ ਤਿਆਰੀ ’ਚ ਸੀ। ਪਤਾ ਲੱਗਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪੁੱਜੀ ਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਲਈ। ਪੁਲਸ ਨੇ ਮਰਨ ਵਾਲੀ ਲੜਕੀ ਦੀ ਪਛਾਣ ਗਗਨਦੀਪ ਕੌਰ ਵਜੋਂ ਕੀਤੀ ਹੈ।
ਮੌਕੇ ’ਤੇ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਲੜਕੀ ਰਾਇਲ ਹੋਮ ਕਾਲੋਨੀ ਲੋਹਾਰਾ ਦੀ ਰਹਿਣ ਵਾਲੀ ਸੀ। ਉਹ ਆਪਣੇ ਦੋਸਤਾਂ ਨਾਲ ਨਵੇਂ ਸਾਲ ਕਾਰਨ ਲੁਧਿਆਣਾ ’ਚ ਛੁੱਟੀ ’ਤੇ ਆਈ ਸੀ ਅਤੇ ਉਸ ਨੇ ਵਾਪਸ ਜਾਣਾ ਸੀ। ਉਹ ਆਪਣੀ ਸਹੇਲੀ ਲਵਿਸ਼ਾ ਡੇਵਿਡ ਨਾਲ ਓਮੈਕਸ ਫਲੈਟ ’ਚ ਆਈ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੜਕੀ ਨੇ ਫਲੈਟ ਦੇ ਬਾਥਰੂਮ ’ਚ ਬਣੀ ਖਿੜਕੀ ਤੋਂ ਕੁੱਦ ਕੇ ਜਾਨ ਦੇ ਦਿੱਤੀ। ਹਾਦਸੇ ਸਮੇਂ ਇਕ ਨੌਜਵਾਨ ਵੀ ਮੌਕੇ ’ਤੇ ਮੌਜੂਦ ਸੀ, ਜੋ ਕਿ ਪੁਲਸ ’ਚ ਕਾਂਸਟੇਬਲ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਟ੍ਰੇਨ ਰਾਹੀਂ ਲੈ ਕੇ ਆਉਂਦਾ ਸੀ ਨਸ਼ਾ, 6 ਕਿੱਲੋ ਗਾਂਜੇ ਸਮੇਤ ਸਮੱਗਲਰ ਆਇਆ ਪੁਲਸ ਅੜਿੱਕੇ
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀ ਨੂੰ ਫਲੈਟਾਂ ਤੋਂ ਧੱਕਾ ਦੇ ਕੇ ਸੁੱਟਿਆ ਗਿਆ ਹੈ ਪਰ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਹਕੀਕਤ ਕੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8