ਟੋਪੀ ਪਾ ਕੇ ਸਕੂਲ ਆਉਣ ''ਤੇ ਵਿਦਿਆਰਥੀ ਨੂੰ ਕੁੱਟਿਆ, ਅਧਿਆਪਕ ਖ਼ਿਲਾਫ਼ ਮਾਮਲਾ ਦਰਜ

Thursday, Dec 26, 2024 - 11:57 AM (IST)

ਟੋਪੀ ਪਾ ਕੇ ਸਕੂਲ ਆਉਣ ''ਤੇ ਵਿਦਿਆਰਥੀ ਨੂੰ ਕੁੱਟਿਆ, ਅਧਿਆਪਕ ਖ਼ਿਲਾਫ਼ ਮਾਮਲਾ ਦਰਜ

ਬਲੀਆ- ਇਕ ਕਾਨਵੈਂਟ ਸਕੂਲ ਦੇ ਅਧਿਆਪਕ ਵਲੋਂ 6ਵੀਂ ਜਮਾਤ ਦੇ ਵਿਦਿਆਰਥੀ ਨੂੰ ਟੋਪੀ ਪਾ ਕੇ ਸਕੂਲ ਆਉਣ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਚਿਤਬਰਾਗਾਓਂ ਥਾਣਾ ਇੰਚਾਰਜ ਪ੍ਰਸ਼ਾਂਤ ਕੁਮਾਰ ਚੌਧਰੀ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਜੈ ਪ੍ਰਕਾਸ਼ ਨਗਰ ਪਿੰਡ ਦੇ ਅਨਿਲ ਕੁਮਾਰ ਗੁਪਤਾ ਦੀ ਸ਼ਿਕਾਇਤ 'ਤੇ ਨਵਭਾਰਤ ਚਿਲਡਰਨ ਅਕੈਡਮੀ ਦੇ ਅਧਿਆਪਕ ਜਤਿੰਦਰ ਰਾਏ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਨਿਲ ਕੁਮਾਰ ਗੁਪਤਾ ਨੇ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦਾ ਬੇਟਾ ਸ਼ਲੋਕ ਗੁਪਤਾ ਨਵਭਾਰਤ ਚਿਲਡਰਨ ਅਕੈਡਮੀ, ਚਿਤਬਾਰਾਗਾਓਂ 'ਚ 6ਵੀਂ ਜਮਾਤ ਦਾ ਵਿਦਿਆਰਥੀ ਹੈ।

ਅਧਿਆਪਕ ਜਿਤੇਂਦਰ ਰਾਏ ਨੇ ਸਕੂਲ 'ਚ ਟੋਪੀ ਪਾ ਕੇ ਆਉਣ ਨੂੰ ਲੈ ਕੇ ਸ਼ਲੋਕ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਸ ਦੀ ਕੁੱਟਮਾਰ ਕੀਤੀ। ਜਦੋਂ ਅਨਿਲ ਗੁਪਤਾ 21 ਦਸੰਬਰ ਨੂੰ ਫੀਸ ਜਮ੍ਹਾ ਕਰਨ ਸਕੂਲ ਗਏ ਅਤੇ ਪ੍ਰਿੰਸੀਪਲ ਨੂੰ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਤਾਂ ਨਾਰਾਜ਼ ਹੋ ਕੇ ਅਧਿਆਪਕ ਜਿਤੇਂਦਰ ਰਾਏ ਨੇ ਵਿਦਿਆਰਥੀ ਸ਼ਲੋਕ ਨੂੰ ਮੁੜ ਕੁੱਟਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਅਨਿਲ ਗੁਪਤਾ ਦਾ ਦੋਸ਼ ਹੈ ਕਿ ਅਧਿਆਪਕ ਦੇ ਕੁੱਟਣ ਨਾਲ ਵਿਦਿਆਰਥੀ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News