ਵੈਸਟ ਬੈਂਕ ਦੇ ਜੇਨਿਨ ਸ਼ਹਿਰ ''ਚ ਫਲਸਤੀਨੀ ਔਰਤ ਦੀ ਗੋਲੀ ਮਾਰ ਕੇ ਹੱਤਿਆ

Sunday, Dec 29, 2024 - 07:58 PM (IST)

ਵੈਸਟ ਬੈਂਕ ਦੇ ਜੇਨਿਨ ਸ਼ਹਿਰ ''ਚ ਫਲਸਤੀਨੀ ਔਰਤ ਦੀ ਗੋਲੀ ਮਾਰ ਕੇ ਹੱਤਿਆ

ਜੇਨਿਨ (ਪੱਛਮੀ ਬੈਂਕ) (ਏ.ਪੀ.) : ਪੱਛਮੀ ਬੈਂਕ ਦੇ ਅਸ਼ਾਂਤ ਉੱਤਰੀ ਸ਼ਹਿਰ ਜੇਨਿਨ 'ਚ ਇੱਕ ਫਲਸਤੀਨੀ ਔਰਤ ਦੀ ਉਸਦੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀੜਤ ਪਰਿਵਰਾ ਨੇ ਫਿਸਤੀਨੀ ਸੁਰੱਖਿਆ ਬਲਾਂ ਉੱਤੇ ਉਸ ਨੂੰ ਗੋਲੀ ਮਾਰਨ ਦੇ ਦੋਸ਼ ਲਾਏ ਹਨ।

ਪੱਤਰਕਾਰੀ ਦੀ ਵਿਦਿਆਰਥਣ ਸ਼ਤਾ ਅਲ-ਸਬਾਗ (22) ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਸ਼ਨੀਵਾਰ ਦੇਰ ਰਾਤ ਫਿਲਸਤੀਨੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਮਾਰ ਦਿੱਤਾ ਜਦੋਂ ਉਹ ਆਪਣੀ ਮਾਂ ਅਤੇ ਦੋ ਛੋਟੇ ਬੱਚਿਆਂ ਨਾਲ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਇਲਾਕੇ 'ਚ ਕੋਈ ਅੱਤਵਾਦੀ ਨਹੀਂ ਸੀ। ਫਲਸਤੀਨੀ ਸੁਰੱਖਿਆ ਬਲਾਂ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੂੰ 'ਅੱਤਵਾਦੀਆਂ' ਨੇ ਗੋਲੀ ਮਾਰ ਦਿੱਤੀ ਸੀ। ਸੁਰੱਖਿਆ ਬਲਾਂ ਨੇ ਗੋਲੀਬਾਰੀ ਦੀ ਨਿੰਦਾ ਕੀਤੀ ਅਤੇ ਇਸ ਦੀ ਜਾਂਚ ਕਰਨ ਦਾ ਵਾਅਦਾ ਕੀਤਾ। ਇੱਕ ਬਿਆਨ ਵਿੱਚ, ਅਲ-ਸਬਾਗ ਦੇ ਪਰਿਵਾਰ ਨੇ ਫਿਲਸਤੀਨੀ ਸੁਰੱਖਿਆ ਬਲਾਂ 'ਤੇ ਦੋਸ਼ ਲਾਇਆ ਕਿ ਉਹ "ਉਨ੍ਹਾਂ ਦੇ ਸਨਮਾਨ ਦੀ ਰੱਖਿਆ ਕਰਨ ਅਤੇ (ਇਜ਼ਰਾਈਲੀ) ਕਬਜ਼ੇ ਦੇ ਵਿਰੁੱਧ ਖੜ੍ਹੇ ਹੋਣ ਦੀ ਬਜਾਏ ਆਪਣੇ ਹੀ ਲੋਕਾਂ ਦੇ ਵਿਰੁੱਧ ਅਤਿਵਾਦੀ ਕਾਰਵਾਈਆਂ ਕਰਨ ਵਾਲੇ" ਬਣ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਲ-ਸਬਾਗ ਇਸ ਦੇ ਇਕ ਲੜਾਕੇ ਦੀ ਭੈਣ ਸੀ ਜੋ ਪਿਛਲੇ ਸਾਲ ਇਜ਼ਰਾਈਲੀ ਫੌਜਾਂ ਨਾਲ ਲੜਾਈ ਵਿਚ ਮਾਰਿਆ ਗਿਆ ਸੀ।


author

Baljit Singh

Content Editor

Related News