ਇਕ ਲਾਈਨ ਦਾ ਸੁਸਾਈਡ ਨੋਟ ਲਿਖ ਵਿਦਿਆਰਥਣ ਨੇ ਸਕੂਲ ''ਚ ਮੌਤ ਨੂੰ ਲਾਇਆ ਗਲ਼

Saturday, Aug 12, 2023 - 03:42 PM (IST)

ਰੇਵਾੜੀ- ਹਰਿਆਣਾ ਦੇ ਰੇਵਾੜੀ ਵਿਚ ਸਰਕਾਰੀ ਸਕੂਲ ਵਿਚ ਕਲਾਸ ਰੂਮ ਦੇ ਅੰਦਰ ਖ਼ੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਦੀ ਨੋਟਬੁੱਕ ਵਿਚੋਂ ਸੁਸਾਈਡ ਨੋਟ ਲਿਖਿਆ ਮਿਲਿਆ ਹੈ। ਇਸ 'ਚ ਵਿਦਿਆਰਥਣ ਨੇ ਸਿਰਫ ਇੰਨਾ ਹੀ ਲਿਖਿਆ 'ਮੇਰੇ ਮਰਨ ਦਾ ਕਾਰਨ ਸੁਨੀਲ ਸਰ ਹੈ'। ਪੁਲਸ ਨੇ ਸਕੂਲ 'ਚ ਰੱਖੀ ਅਲਮਾਰੀ ਤੋਂ ਨੋਟਬੁੱਕ ਵਿਚ ਲਿਖਿਆ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ।

ਦੱਸ ਦੇਈਏ ਕਿ ਰੇਵਾੜੀ ਦੇ ਪਿੰਡ ਮਾਜਰਾ ਸ਼ਯੋਰਾਜ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਸ਼ੁੱਕਰਵਾਰ ਨੂੰ 12ਵੀਂ ਜਮਾਤ 'ਚ ਪੜ੍ਹਨ ਵਾਲੀ 17 ਸਾਲ ਦੀ ਨਾਬਾਲਗ ਕੁੜੀ ਕਲਾਸ ਰੂਮ ਦੇ ਅੰਦਰ ਮ੍ਰਿਤਕ ਮਿਲੀ। ਇਸੇ ਸਕੂਲ ਵਿਚ 12ਵੀਂ ਜਮਾਤ 'ਚ ਪੜ੍ਹਨ ਵਾਲੀ ਮ੍ਰਿਤਕਾ ਦੀ ਚਚੇਰੀ ਭੈਣ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਸਵੇਰੇ ਘਰ ਤੋਂ ਸਕੂਲ ਗਈ ਸੀ। ਉਹ ਆਪਣਾ ਹਿਸਟਰੀ ਦਾ ਵਿਸ਼ਾ ਬਦਲਵਾਉਣਾ ਚਾਹੁੰਦੀ ਸੀ। ਇਸ ਲਈ ਉਹ ਹਿਸਟਰੀ ਦੇ ਅਧਿਆਪਕ ਸੁਨੀਲ ਕੁਮਾਰ ਕੋਲ ਗਈ ਸੀ ਪਰ ਸੁਨੀਲ ਕੁਮਾਰ ਨੇ ਉਸ ਦੇ ਵਿਸ਼ੇ ਨੂੰ ਚੇਂਜ ਕਰਨ ਵਾਲੀ ਬੇਨਤੀ 'ਤੇ ਦਸਤਖ਼ਤ ਨਹੀਂ ਕੀਤੇ।

ਚਚੇਰੀ ਭੈਣ ਨੇ ਦੱਸਿਆ ਕਿ ਉਸ ਨੇ ਇਕ ਸੁਸਾਈਡ ਨੋਟ ਲਿਖਿਆ ਸੀ, ਜਿਸ ਵਿਚ ਲਿਖਿਆ ਸੀ ਕਿ ਮੌਤ ਦਾ ਕਾਰਨ ਸੁਨੀਲ ਸਰ ਹੈ। ਪਰ ਸਟਾਫ਼ ਨੇ ਮੌਕੇ ਤੋਂ ਸੁਸਾਈਡ ਨੋਟ ਚੁੱਕ ਕੇ ਲੁੱਕਾ ਲਿਆ। ਬਾਅਦ 'ਚ ਜਾਂਚ ਲਈ ਸਕੂਲ ਪਹੁੰਚੀ। ਪੁਲਸ ਟੀਮ ਨੇ ਸਟਾਫ ਰੂਮ 'ਚ ਰੱਖੇ ਅਲਮਾਰੀ 'ਚੋਂ ਇਕ ਨੋਟਬੁੱਕ ਬਰਾਮਦ ਕੀਤੀ, ਜਿਸ 'ਚ ਉਸ ਨੇ ਸੁਸਾਈਡ ਨੋਟ ਲਿਖਿਆ ਸੀ। ਸਕੂਲ ਦੀ ਪ੍ਰਿੰਸੀਪਲ ਸਨੇਹਲਤਾ ਨੇ ਦੱਸਿਆ ਕਿ ਵਿਦਿਆਰਥਣ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਨੂੰ ਪਹਿਲਾਂ ਵੀ ਦੌਰੇ ਪੈਂਦੇ ਸਨ। ਪਰਿਵਾਰ ਨੇ ਵੀ ਮੰਨਿਆ ਸੀ ਕਿ ਉਨ੍ਹਾਂ ਦੀ ਧੀ ਨੂੰ ਦੌਰੇ ਪੈਂਦੇ ਸਨ। ਇਸ ਮਾਮਲੇ ਸਬੰਧੀ ਰਿਸ਼ਤੇਦਾਰਾਂ ਨੇ ਅਧਿਆਪਕ ਸੁਨੀਲ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਦੇਰ ਰਾਤ ਥਾਣਾ ਮਾਡਲ ਟਾਊਨ ਦੀ ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਸੀ। ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।


Tanu

Content Editor

Related News