ਮਹਿਲਾ ਟੀਚਰ ਨੂੰ ‘ਹਾਟ’ ਕਹਿਣ ’ਤੇ ਸਕੂਲ ਨੇ ਦਿੱਤੀ ਨਾਂ ਕੱਟਣ ਦੀ ਧਮਕੀ, ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

06/07/2022 12:45:58 PM

ਨਵੀਂ ਦਿੱਲੀ– ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ’ਤੇ ਦੋਸ਼ ਲਾਇਆ ਕਿ ਉਸ ਨੇ ਇਕ ਸਕੂਲ ਦੀ ਮਹਿਲਾ ਟੀਚਰ ਨੂੰ ‘ਹਾਟ’ ਸ਼ਬਦ ਨਾਲ ਸੰਬੋਧਨ ਕੀਤਾ, ਜਿਸ ’ਤੇ ਸਕੂਲ ਪ੍ਰਬੰਧਨ ਨੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਵਿਦਿਆਰਥੀ ਨੂੰ ਝਿੜਕਿਆ ਅਤੇ ਉਸ ਨੂੰ ਸਕੂਲ ’ਚੋਂ ਕੱਢਣ ਦੀ ਧਮਕੀ ਦਿੱਤੀ।

ਦੋਸ਼ ਹੈ ਕਿ ਇਸ ਦੌਰਾਨ ਸਕੂਲ ਪ੍ਰਬੰਧਨ ਨੇ ਕਿਹਾ ਕਿ ਉਸ ਦੇ ਨਾਂ ਕੱਟਣ ਨਾਲ ਉਸ ਨੂੰ ਕਰੈਕਟਰ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜਿਸ ਤੋਂ ਤਹਿਤ ਉਸ ਦਾ ਦਾਖਲਾ ਕਿਤੇ ਹੋਰ ਨਹੀਂ ਹੋਵੇਗਾ। ਦੱਸਿਆ ਜਾਂਦਾ ਹੈ ਕਿ ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥੀ ਨੇ ਘਰ ’ਚ ਫਾਹ ਲਗਾ ਕੇ ਆਪਣੀ ਜਾਨ ਦੇ ਦਿੱਤੀ।

ਇਹ ਘਟਨਾ ਉੱਤਰ-ਪੂਰਬੀ ਦਿੱਲੀ ਦੇ ਕਰਾਵਲ ਨਗਰ ਇਲਾਕੇ ’ਚ ਹੋਈ। ਇਸ ਸੰਬੰਧ ’ਚ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਅਧਿਆਪਕ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਜ਼ਿਲੇ ਦੇ ਉੱਚ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ।


Rakesh

Content Editor

Related News