ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੰਮੀ-ਪਾਪਾ ਮੈਨੂੰ ਮੁਆਫ਼ ਕਰਨਾ

Tuesday, Dec 07, 2021 - 03:33 PM (IST)

ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੰਮੀ-ਪਾਪਾ ਮੈਨੂੰ ਮੁਆਫ਼ ਕਰਨਾ

ਬਾੜਮੇਰ (ਵਾਰਤਾ)- ਰਾਜਸਥਾਨ ’ਚ ਬਾੜਮੇਰ ਮੈਡੀਕਲ ਕਾਲਜ ਦੀ ਐੱਮ.ਬੀ.ਬੀ.ਐੱਸ. ਦੂਜੇ ਸਾਲ ਦੀ ਇਕ ਵਿਦਿਆਰਥਣ ਨੇ ਹੋਸਟਲ ’ਚ ਖ਼ੁਦਕੁਸ਼ੀ ਕਰ ਲਈ। ਥਾਣਾ ਅਧਿਕਾਰੀ ਪਰਬਤ ਸਿੰਘ ਅਨੁਸਾਰ ਵਿਦਿਆਰਥਣ ਸੁਨੀਤਾ (19) ਨੇ ਸੋਮਵਾਰ ਦੇਰ ਰਾਤ ਹੋਸਟਲ ’ਚ ਆਪਣੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਝੁੰਝੁਨੂੰ ਦੇ ਖੇਤੜੀ ਦੀ ਰਹਿਣ ਵਾਲੀ ਸੀ। ਮੌਕੇ ’ਤੇ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਪਰਿਵਾਰ ਵਾਲਿਆਂ ਦੀ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

ਖ਼ੁਦਕੁਸ਼ੀ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋਇਆ ਹੈ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਹਸਪਤਾਲ ਦੇ ਮੁਰਦਾਘਰ ’ਚ ਰਖਵਾਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਸੁਨੀਤਾ ਨੇ ਸੁਸਾਈਡ ਨੋਟ ’ਚ ਆਪਣੇ ਮਾਤਾ-ਪਿਤਾ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ- ਪਾਪਾ ਮੰਮੀ ਮੈਨੂੰ ਮੁਆਫ਼ ਕਰਨਾ। ਮੈਂ ਤੁਹਾਡੇ ਵਿਸ਼ਵਾਸ ’ਤੇ ਖਰ੍ਹਾ ਨਹੀਂ ਉਤਰ ਸਕੀ। ਤੁਸੀਂ ਆਪਣਾ ਧਿਆਨ ਰੱਖਣਾ। ਸੋਰੀ ਮੰਮੀ-ਪਾਪਾ, ਮੈਂ ਇਹ ਕਦਮ ਚੁੱਕ ਰਹੀ ਹਾਂ। ਆਪਣੀ ਸਾਥੀ ਦੀ ਖ਼ੁਦਕੁਸ਼ੀ ਤੋਂ ਬਾਅਦ ਹੋਸਟਲ ’ਚ ਵਿਦਿਆਰਥਣਾਂ ਰੋਣ ਲੱਗੀਆਂ। ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸਮਝਾਇਆ।

ਇਹ ਵੀ ਪੜ੍ਹੋ : ਜਾਸੂਸੀ ਦੇ ਦੋਸ਼ ’ਚ UAE ਦੀ ਜੇਲ੍ਹ ’ਚ ਬੰਦ ਪੁੱਤਰ ਨੂੰ ਮਿਲਣ ਲਈ ਮਾਂ ਨੂੰ ਕਰਨਾ ਪਵੇਗਾ 2025 ਤੱਕ ਇੰਤਜ਼ਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News