ਕੁੜੀਆਂ ਦੀ ਟਾਇਲਟ ’ਚ ਵੀਡੀਓ ਬਣਾਉਂਦਾ ਫੜਿਆ ਗਿਆ ਵਿਦਿਆਰਥੀ, ਮਾਮਲਾ ਦਰਜ

Wednesday, Nov 23, 2022 - 12:25 PM (IST)

ਕੁੜੀਆਂ ਦੀ ਟਾਇਲਟ ’ਚ ਵੀਡੀਓ ਬਣਾਉਂਦਾ ਫੜਿਆ ਗਿਆ ਵਿਦਿਆਰਥੀ, ਮਾਮਲਾ ਦਰਜ

ਬੈਂਗਲੁਰੂ– ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੀ ਇਕ ਨਿੱਜੀ ਯੂਨੀਵਰਸਿਟੀ ਵਿਚ ਕੁੜੀਆਂ ਦੀ ਟਾਇਲਟ ਵਿਚ ਝਾਕਣ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਦੱਸਿਆ ਜਾਂਦਾ ਹੈ।

ਪੁਲਸ ਨੇ ਦੱਸਿਆ ਕਿ ਉਕਤ ਵਿਦਿਆਰਥੀ ਦੀ ਉਮਰ 21 ਸਾਲ ਦੇ ਲਗਭਗ ਹੈ ਅਤੇ ਉਹ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਉਸ ਖ਼ਿਲਾਫ਼ ਸੈਕਸ ਸ਼ੋਸ਼ਣ ਅਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਉਕਤ ਵਿਦਿਆਰਥੀ ਕੁਝ ਦਿਨ ਪਹਿਲਾਂ ਵੀ ਟਾਇਲਟ ’ਚ ਝਾਤੀਆਂ ਮਾਰਦਾ ਫੜਿਆ ਗਿਆ ਸੀ। ਉਸ ਸਮੇਂ ਉਸ ਨੂੰ ਮਾਫੀ ਮੰਗਣ ’ਤੇ ਛੱਡ ਦਿੱਤਾ ਗਿਆ ਸੀ। ਦੋ ਦਿਨ ਪਹਿਲਾਂ ਉਸ ਨੇ ਫਿਰ ਕੁੜੀਆਂ ਦੀ ਟਾਇਲਟ ਵਿਚ ਝਾਤੀ ਮਾਰੀ ਅਤੇ ਵੀਡੀਓ ਬਣਾਈ। ਮਾਮਲੇ ਦੀ ਸੂਚਨਾ ਯੂਨੀਵਰਸਿਟੀ ਮੈਨੇਜਮੈਂਟ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।


author

Rakesh

Content Editor

Related News